ਕੀ ਔਰਤ ਅੱਜ ਵੀ ਮਰਧ ਪ੍ਰਧਾਨ ਸਮਾਜ ਵਿਚ ਗੁਲਾਮ ਹੈ ?

 ਕੀ ਇਹ ਔਰਤਾਂ ਤੇ ਇਕ ਕਿਸਮ ਦਾ ਤੱਸ਼ਦਦ ਅਤੇ ਸ਼ੋਸ਼ਣ ਨਹੀਂ ???

ਜਦੋਂ ਕਿਤਾਬ ‘ਮਨੋਵਿਗਿਆਨਕ ਹਮਲਾ’ ਦਾ ਪਹਿਲਾ ਐਡੀਸ਼ਨ ਛੱਪ ਕੇ ਪਾਠਕਾਂ ਦੇ ਹੱਥ ਲਗਿਆ ਤਾਂ ਕਈਂ ਪਾਸਿਆਂ ਸ਼ਹਿਰਾਂ, ਪਿੰਡਾਂ ,ਜ਼ਿਲਿਆਂ  ਅਤੇ ਦੇਸ਼ਾਂ-ਵਿਦੇਸ਼ਾਂ ਵਿਚੋਂ ਬਹੁਤ ਸਾਰੇ ਪਾਠਕਾਂ ਦੇ ਸੁਨੇਹੇ ,ਈ-ਮੇਲਾਂ , ਫੌਨ ਅਤੇ ਫੇਸਬੁਕ ਰਾਹੀਂ, ਮੈਸੇਜ਼ ਮਿਲਣੇ ਸ਼ੁਰੂ ਹੋ ਗਏ। ਕੁੱਝ ਨੇ ਮਿਲ ਕੇ ਅਤੇ ਕਈਆਂ ਨੇ ਬੱਚਿਆਂ ਦੇ ਗੁਰਮਤਿ ਕੈਂਪਾਂ/ਕਲਾਸਾਂ ਵਿਚ ਕਈਂ ਪ੍ਰਕਾਰ ਦੇ ਸੁਆਲ ਕੀਤੇ ਅਤੇ ਇਨਾਂ੍ਹ ਮੁਟਿਆਰਾਂ ਨੇ ਨਵੀਂਆਂ ਕੁੱਝ ਵਿਚਾਰਾਂ ਨੂੰ ਅਗਲੇ ਐਡੀਸ਼ਨ ਵਿਚ ਸ਼ਾਮਲ ਕਰਨ ਲਈ ਕਿਹਾ ਅਤੇ ਕਈਂਆਂ ਨੇ ਹਲੂਣ ਕੇ ਰੱਖ ਦੇਣ ਵਾਲੀਆਂ ਆਪਣੀਆਂ ਹੱਡ ਬੀਤੀਆਂ ਦਸਦਿਆਂ ਕਈਂ ਗਿਲੇ ਸ਼ਿਕਵੇ ਮਿੱਠੇ ਕੋੜੇ ਸ਼ਬਦਾਂ ਵਿਚ ਜ਼ਾਹਰ ਕੀਤੇ।ਜੇ ਇਸ ਦੋਰਾਨ ਸਾਰਿਆਂ ਨਾਲ ਹੋਈ ਪੂਰੀ ਵਾਰਤਾਲਾਪ ਨੂੰ ਹੂ-ਬਾ- ਹੂ ਲਿਖ ਦੇਵਾਂ ਤਾਂ ਮਰਦ ਪ੍ਰਧਾਨ ਸਮਾਜ ਵਿਚ ਉੱਥਲ ਪੁੱਥਲ ਮੱਚ ਜਾਣੀ ਹੈ ਅਤੇ ਇਹ ਲੇਖ ਲੰਮੀਂ ਵਿਚਾਰ ਦਾ ਹਿਸਾ ਬਣ ਕੇ ਵੱਡੀ ਕਿਤਾਬ ਦਾ ਰੂਪ ਧਾਰਨ ਕਰ ਲਵੇਗਾ ਇਸ ਲਈ ਸੰਕੋਚਵੇਂ ਵਿਚਾਰਾਂ ਨੂੰ ਸ਼ਾਮਲ ਕਰ ਰਹੇ ਹਾਂ। Continue reading

ਅਜੋਕੇ ਪ੍ਰਬੰਧਕਾਂ ਨੂੰ ਮੁਖਾਤਬ

ਕਵੀਤਾ-
ਸਿੱਖੀ ਨੂੰ ਆਖੌਤੀ ਸਿੱਖਾਂ ਤੋਂ ਬਚਾਉਣ ਦਾ ਵੇਲਾ ਹੈ।
ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਦਾ ਵੇਲਾ ਹੈ।
ਗੁੰਗੀਆਂ ਜ਼ੁਬਾਨਾ ਨੂੰ ਖੋਲ੍ਹਣ ਦਾ ਵੇਲਾ ਹੈ।
ਗੁਰਧਾਮਾਂ ਨੂੰ ਮੁੜ ਅਜ਼ਾਦ ਕਰਵਾਉਣ ਦਾ ਵੇਲਾ ਹੈ ।
ਗੁੰਡਿਆਂ,ਸ਼ਰਾਬੀਆਂ ਨੂੰ ਹਰਾਉਣ ਦਾ ਵੇਲਾ ਹੈ।
ਭੇਖੀ ਸਿੱਖਾਂ ਤੋਂ ਸਿੱਖੀ ਬਚਾਉਣ ਦਾ ਵੇਲਾ ਹੈ।
ਪਾਰਟੀਆਂ,ਪ੍ਰਧਾਨਾਂ ਦੀ ਤਬਦੀਲੀ ਬਦਲਾਵ ਨਹੀਂ ।
ਮਨਮਤਿ ਦੀ ਥਾਂ ਗੁਰਮਤਿ ਲਾਗੂ ਕਰਵਾਉਣ ਦਾ ਵੇਲਾ ਹੈ।
ਚੰਦ ਲੀਡਰਾਂ ਧੜਿਆਂ ਦਾ ਗੱਠਜੋੜ ਕੌਮੀਂ ਏਕਾ ਨਹੀਂ ।
‘ਏਕ ਪਿਤਾ ਏਕਸ ਕੇ ਹਮ ਬਾਰਿਕ’ਬਨਣ ਦਾ ਵੇਲਾ ਹੈ।
ਗੁਰੂ ਦਸ਼ਮੇਸ਼  ਨੇ ਮਸੰਦਾਂ ਨੂੰ ਨਕਾਰਿਆ ਕਿਉਂ ਸੀ ? Continue reading