ਬਾਬਾ ਬੰਦਾ ਸਿੰਘ ਬਹਾਦਰ ਅਤੇ ਬੁੱਲੇ ਸ਼ਾਹ

                      ਅਜੌਕਾ ਗਰੂਪ ਦੀ ਕੁਤਾਹੀ ਜਾਂ ਸ਼ਰਾਰਤ ? – ਮਨਮੋਹਨ ਸਿੰਘ ਜੰਮੂ

banda_singh copyਅੱਜ ਕਲ  ਪਾਕਿਸਤਾਨ ਦੇ  ਅਜੌਕਾ ਥੇਇਟਰ ਗਰੁੱਪ  ਅਤੇ ਨਿਰਦੇਸ਼ਕ  ਮਦੀਨਾ ਗੌਹਰ  ਅਤੇ ਸ਼ਾਇਦ ਨਦੀਮ  ਦਾ ਲਿਖਿਆ ਹੋਇਆ  ਨਾਟਕ ‘ਬੁੱਲਾ ਤੇ ਬਾਬਾ ਬੰਦਾ ਸਿੰਘ  ਦਾ ਸੰਵਾਦ’ ਭਾਰਤ ਸਮੇਤ ਹੋਰ ਥਾਵਾਂ ਤੇ ਦਿਖਾਇਆ ਜਾ ਰਿਹਾ ਹੈ । ਅਜੌਕਾ ਗਰੁੱਪ  ਵੱਲੋਂ  ਆਪਣੇ  ਨਾਟਕ  ਵਿਚ  ਪਹਿਲਾਂ ਸਿੱਖ ਹੋਮਲੈਂਡ ਸਥਾਪਿਤ  ਕਰਨ ਵਾਲੇ  ਸਿੱਖਾਂ ਦੇ ਨਾਇਕ  ਬਾਬਾ ਬੰਦਾ ਸਿੰਘ ਜੀ ਨੂੰ ਬੁੱਲੇ ਸ਼ਾਹ ਤੋਂ ਨਸੀਅਤ  ਲੈਂਦੇ  ਅਤੇ ਬਾਬਾ ਬੰਦਾ ਸਿੰਘ ਨੂੰ ਖੂੰਖਾਰ ਜ਼ਾਲਮ, ਮੁਸਲਮਾਨਾਂ ਦੇ ਦੁਸ਼ਮਣ  ਵੱਜੋਂ ਪੇਸ਼ ਕੀਤਾ ਜਾ ਰਿਹਾ ਸੀ । ਬੁੱਲੇ ਸ਼ਾਹ  ਤੇ ਬਾਬਾ  ਬੰਦਾ ਸਿੰਘ ਬਹਾਦਰ  ਭਾਵੇਂ  ਕਿ  ਸਮਕਾਲੀ ਸਨ, ਪਰ  ਉਨਾਂ ਦੇ ਮਿਲਾਪ  ਦਾ ਇਤਿਹਾਸ ਵਿਚ ਕੋਈ  ਜ਼ਿੱਕਰ ਨਹੀਂ  ਮਿਲਦਾ ।  ਜੇ ਮਨ ਲਿਆ ਜਾਵੇ  ਕਿ ਕਹਾਣੀਕਾਰ  ਤੇ ਕਵੀ ਅਕਾਸ਼  ਤੋਂ ਤਾਰੇ ਤੋੜਨ ਕੇ ਧਰਤੀ ਅਸਮਾਨ ਇਕ ਕਰ ਦੇਣ ਦੀ ਕਲਾ ਦੇ ਮਾਹਿਰ ਹੁੰਦੇ ਹਨ, ਪਰ ਕਿਸੇ  ਕੌਮ ਦੇ ਇਤਿਹਾਸ ਨੂੰ  ਰਦੋ ਬਦਲ  ਕਰ ਦੇਣ  ਦਾ ਅਧਿਕਾਰ ਤਾਂ ਕਿਸੇ ਵੀ ਕਹਾਣੀਕਾਰ ਜਾਂ ਲੇਖਕ ਨੂੰ ਨਹੀਂ ਦਿੱਤਾ ਜਾ ਸਕਦਾ ।
ਜੇ ਬੁੱਲੇ ਸ਼ਾਹ ਤੋਂ ਕਿਸੇ ਨੂੰ ਚੰਗੀ ਜਾਂ ਇੰਨਸਾਨੀ  ਭੱਲੇ  ਦੀ ਨਸੀਅਤ ਦੇਂਦਿਆ ਹੀ ਦੇਖਾਉਣਾ ਸੀ  ਤਾਂ ਇਹ  ਨਸੀਅਤ  ਬੁੱਲੇ ਸ਼ਾਹ  ਵੱਲੋਂ ਜ਼ਕਰੀਆ ਖਾਨ, ਮੀਰ ਮੰਨੂੰ , ਵਜੀਰ ਖਾਨ ,ਔਰੰਗਜ਼ੇਬ  ਜਾਂ ਫਰੁੱਖਸ਼ੀਅਰ  ਨੂੰ ਦੇਂਦਿਆ ਦਿਖਾਉਣਾ  ਚਾਹੀਦਾ ਸੀ ਨਾ ਕਿ ਇਕ ਇਨਸਾਨੀਅਤ ਪਸੰਦ ਕੌਮੀ ਨਾਇਕ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ । ਸੁਣਨ ਵਿਚ  ਆਉਂਦਾ ਹੈ ਕਿ  ਅਜੌਕਾ ਗਰੁੱਪ ਨਾਟਕ ਦੀ ਟੀਮ ਨੂੰ ਆਪਣੀ ਗਲ ਕਹਿਣ, ਲਿਖਣ ਦੀ ਆਜ਼ਾਦੀ  ਲਈ ਪਾਕਿਸਤਾਨ  ਹਾਕਮਾਂ ਦੀ ਸਖ਼ਤੀ ਦਾ ਸਾਮਣਾ  ਵੀ  ਕੀਤਾ ਹੈ । ਪਰ ਸਾਨੂੰ  ਇਹ ਗੱਲ  ਵੀ ਚੇਤੇ  ਰਖਨੀ ਚਾਹੀਦੀ  ਹੈ ਕਿ ਆਜ਼ਾਦੀ  ਦਾ ਇਹ ਮਕਲਬ ਨਹੀਂ  ਕਿ ਅਸੀਂ  ਕਿਸੇ  ਵੀ ਕੌਮੀ ਨਾਇਕ ਨੂੰ ਆਪਣੀ  ਤੰਗ ਤੇ ਫਿਰਕੂ  ਸੋਚ ਦਾ ਸ਼ਿਕਾਰ ਬਣਾ ਦਈਏ।
ਅਜਿਹੀ ਛੋਟੀ- ਛੋਟੀ ਕੁਤਾਹੀਆਂ  ਤੋਂ ਹੀ  ਸਮਾਜ ਵਿਚ ਨਫ਼ਰਤ  ਤੇ ਬਿਗਾਨਗੀ  ਦਾ ਮਾਹੌਲ  ਪੈਦਾ  ਹੁੰਦਾ ਹੈ । ਜਿਸ  ਦੀ ਜ਼ਿੰਮੇਵਾਰੀ  ਅਜ਼ੋਕਾ  ਗਰੁੱਪ  ਵਰਗੇ ਨਾਟਕ  ਤੇ ਕਹਾਣੀਕਾਰਾਂ ਦੇ  ਸਿਰ ਆਉਂਦੀ ਹੈ ।  ਅਜਿਹਾ ਕੰਮ  ਭਾਰਤ ਅੰਦਰ ਆਰ.ਐਸ.ਐਸ  ਵੀ  ਵੱਡੇ ਪੱਧਰ  ਤੇ ਕਰ ਰਹੀ ਹੈ ।  ਜਿਸ ਵੱਲੋਂ  ਭਾਰਤ ਵਿਚਲੇ ਘੱਟ ਗਿਣਤੀ ਕੌਮਾਂ ਦੇ ਇਤਿਹਾਸ, ਧਰਮ ਅਸਥਾਨਆਂ ਅਤੇ  ਲੋਕਾਂ  ਤੇ ਹਮਲੇ  ਕੀਤੇ ਜਾ ਰਹੇ ਹਨ।  ਜਿਸ  ਦਾ ਸਭ ਤੋਂ  ਵੱਡਾ  ਨੁਕਸਾਨ ਸਿੱਖਾਂ  ਨੂੰ ਉਠਾਉਣਾ ਪੈ ਰਿਹਾ ਹੈ ।  ਆਰ.ਐਸ.ਐਸ  ਨੇ ਵੀ  ਬਾਬਾ ਬੰਦਾ ਸਿੰਘ ਜੀ ਨੂੰ  ਹਿੰਦੂ ਜਰਨੈਲ  ਤੇ ਵੀਰ ਵੈਰਾਗੀ ਤੇ ਟੋਪੀ ਧਾਰੀ  ਵਖਾਉਣ ਲਈ ਕਈਂ  ਕਿਤਾਬਾਂ ਛਾਪੀਆਂ ਹਨ ਅਤੇ ਹੋਰ ਸਾਧਨਾਂ  ਰਾਹੀਂ ਇਸ ਨਾਇਕ ਤੇ ਹਮਲੇ  ਜਾਰੀ  ਰੱਖੇ ਹੋਏ ਹਨ । ਇਨਾਂ ਬੋਧਿਕ ਹਮਲਿਆਂ ਨੂੰ ਨਕਾਰਨਾ ਕੌਮੀ  ਨਾਇਕ ਦੇ ਵਾਰਸਾਂ ਦਾ ਫਰਜ ਬੰਨਦਾ ਹੈ। ਨਾਟਕ  ਬੁੱਲੇ ਸ਼ਾਹ ਦਾ ਸੱਭ ਤੋਂ ਪਹਿਲਾਂ ਵਿਰੋਧ  ਅੰਮ੍ਰਿਤਸਰ ਕਾਲਜ  ਅੰਦਰ ਡਾ. ਇੰਦਰਜੀਤ ਸਿੰਘ  ਗੋਗਿਘਾਣੀ’ ਵੱਲੋਂ ਕੀਤਾ ਗਿਆ ਸੀ । ਅੰਮ੍ਰਿਤਸਰ ਤੋਂ ਬਾਅਦ  ਭਾਰਤ ਭਰ ਦਾ ਦੌਰਾ  ਕਰਕੇ  ਇਹ ਨਾਟਕ  ਟੀਮ ਜੰਮੂ ਪਹੁੰਚੀ  ਅਤੇ ਨਾਟਕ  ਖੇਡਣ  ਲਈ ਜੰਮੂ  ਦਾ ਅਭਿਨਵ  ਥੇਇਟਰ ਬੁੱਕ ਕੀਤਾ ਗਿਆ । ਸਾਡੇ  ਵੱਲੋਂ  ਇਸ ਨਾਟਕ ਨੂੰ ਵੇਖਣ  ਦਾ ਪ੍ਰੋਗਰਾਮ  ਉਲੀਕਿਆਂ ਗਿਆ ਕਿ ਵੇਖਿਆ ਜਾਵੇ, ਆਖਰ  ਇਸ ਵਿਚ ਇਤਰਾਜ਼ਯੋਗ  ਕਿਹੜੇ  ਡਾਇਲਾਗ  ਅਤੇ ਦ੍ਰਿਸ਼  ਹਨ । ਹਾਲ ਵਿਚ ਜੰਮੂ ਕਸ਼ਮੀਰ ਦੇ ਕਈ  ਵੱਡੇ ਸਿੱਖ ਲੀਡਰ, ਪੁਲੀਸ  ਅਧਿਕਾਰੀ  ਅਤੇ ਉਪ ਮੁੱਖ ਮੰਤਰੀ  ਮੰਗਤ ਰਾਮ ਸ਼ਰਮਾ ਵੀ ਪੁਜੇ ਹੋਏ ਸਨ ।
ਕੁਝ ਦ੍ਰਿਸ਼ਾਂ ਤੋਂ ਬਾਅਦ ਮੰਚ  ਤੇ ਕਲਾਕਾਰਾਂ ਨੇ ਬਾਬਾ ਬੰਦਾ ਸਿੰਘ  ਬਹਾਦਰ ਜੀ ਦਾ ਕਿਰਦਾਰ  ਇਕ ਜ਼ਾਲਮ ਵੱਜੋਂ ਪੇਸ਼ ਕੀਤਾ  “ ਕਲਾਕਾਰ – ਮੇਰੀ ਤਲਵਾਰ  ਮੁਸਲਮਾਨੋਂ ਕੇ ਖੂਨ ਕੀ ਪਿਆਸੀ  ਹੈ…. ਮੇਨੇ  ਉਨਕੀਂ  ਔਰਤੇ ਤੱਕ ਨਹੀਂ ਛੋੜੀ…। ਦਾਸ ਤੋਂ ਇਹ ਮਨਘੜਤ  ਅਤੇ ਅਪਮਾਨ ਜਨਕ  ਡਾਇਲਾਗ ਬਰਦਾਸ਼  ਨਾ ਹੋਇਆ ਤੇ ਦਾਸ ਨੇ ਖੜੇ  ਹੋਕੇ  ਆਵਾਜ਼ ਦਿੱਤੀ,” ਬੰਦ ਕਰੋ ਇਸ ਬਕਵਾਸ ਨੂੰ ਕਿਸੇ ਨੂੰ ਹੱਕ ਨਹੀਂ  ਕਿ ਉਹ  ਸਿੱਖ ਕੌਮ ਦੇ ਮਹਾਨ ਸ਼ਹੀਦ  ਤੇ ਜਰਨੈਲ  ਨੂੰ ਗਲਤ ਢੰਗ ਨਾਲ ਪੇਸ਼ ਕਰੇ ।  ਬੋਲੇ ਸੋ ਨਿਹਾਲ  ਸਤਿ ਸ਼੍ਰੀ ਅਕਾਲ  ਨਾਲ ਹਾਲ ਗੂੰਜ ਉੁਠਿਆ ।
ਪੁਲੀਸ  ਨੇ  ਫੌਰਨ ਐਕਸ਼ਨ ਕੀਤਾ ਤਾਂ ਦਾਸ ਭੀੜ ਕਾਰਣ ਉਨਾਂ ਦੀ ਨਜ਼ਰਾਂ ਤੋਂ ਬਚ ਗਿਆ, ਪਰ  ਸਾਡਾ ਇਕ ਸਾਥੀ ਵੀਰ ਰਣਜੀਤ ਸਿੰਘ  (ਪਿੰਕੀ) {ਮੇਰਾ ਵਡਾ ਵੀਰ} ਗ੍ਰਿਫ਼ਤਾਰ ਕਰ ਲਿਆ ਗਿਆ । ਕੁਝ ਸਮੇਂ ਬਾਦ ਮੁੜ  ਮੰਚ  ਤੇ ਕਲਾਕਾਰ ਨੇ ਬਾਬਾ ਬੰਦਾ ਸਿੰਘ ਜੀ ਦੇ ਕਿਰਦਾਰ ਵਿਚ ਡਾਇਲਾਗ ਬੋਲਣਾ ਅਰੰਭ ਕੀਤਾ  ਹੀ ਸੀ ਕਿ  ਦਾਸ ਨੂੰ ਮੁੜ ਉਠਣਾ ਪਿਆ  ” ਪਾਕਿਸਤਾਨ  ਦੀ ਇਹ ਡਰਾਮਾਂ  ਟੀਮ  ਦੇਸ਼ ਕੌਮ ਦੇ ਮਹਾਨ ਨਾਇਕ  ਨੂੰ ਬਦਨਾਮ  ਕਰਨ ਅਤੇ ਸਿੱਖ ਮੁਸਲਿਮ ਭਾਈਚਾਰੇ ਵਿਚ ਨਫ਼ਰਤ  ਪੈਦਾ  ਕਰਨ  ਦਾ ਯਤਨ  ਕਰ ਰਹੀ ਹੈ  ਅਤੇ ਜੰਮੂ ਕਸ਼ਮੀਰ  ਦੇ ਸਿਆਸੀ  ਆਗੂ ਪੁਲੀਸ ਅਧਿਕਾਰੀ  ਅਤੇ ਸਿੱਖ  ਆਗੂ  ਤਮਾਸ਼ਾ  ਵੇਖ  ਰਹੇ ਹਨ, ਬੜੀ ਸ਼ਰਮ ਦੀ ਗੱਲ ਹੈ। ਅਸੀਂ  ਇਸ ਨਫਰਤ  ਦੇ ਮੰਚ ਦਾ ਵਿਰੋਧ ਕਰਦੇ ਰਹਾਂ——ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾਲ ਹਾਲ ਫਿਰ ਗੂੰਜ ਉੁਠਿਆ ।  ਮੁੱਖ ਮਹਿਮਾਨ ਵੱਜੋਂ  ਸ਼ਾਮਲ ਹੋਣ ਆਏ ਉਪ ਮੁੱਖ ਮੰਤਰੀ ਮੰਗਤ ਰਾਮ ਸ਼ਰਮਾ  ਨੇ  ਇਸ  ਵਿਸ਼ੇ  ਤੇ ਵਿਚਾਰ  ਕਰਨ ਜਾਂ ਦਿਮਾਗੀ ਤਵੱਜੋ ਦੇਣ ਦੀ ਥਾਂ  ਅਪਣੀ ਹਾਕਮਗੀਰੀ  ਦੇ ਜੌਹਰ ਵਿਖਾਉਦਿਆਂ  ਹੁਕਮ  ਨਾਜ਼ਲ  ਕੀਤਾ, ” ਸਾਡਾ ਨਾਟਕ ਵੇਖਣ  ਦਾ ਮੱਜ਼ਾ ਕਿਰਕਿਰਾ ਕਰਨ ਵਾਲੇ  ਇੰਨਾਂ ਸਿੱਖਾਂ ਨੂੰ ਫੜ ਕੇ  ਬਾਹਰ ਲੈ ਜਾਓ ।”
ਕਮਾਂਡੋਆਂ ਨੇ  ਫੋਰਨ ਐਕਸ਼ਨ ਕੀਤਾ ਤੇ ਸਾਡੇ ਆਰਗੇਨਾਈਜੇਸ਼ਨ ਦੇ ਦੋ ਹੋਰ ਮੈਂਬਰ  ਰਵਿੰਦਰਪਾਲ ਸਿੰਘ ਅਤੇ  ਨਰਿੰਦਰਪਾਲ ਸਿੰਘ  ਟੌਨੀ ਨੂੰ ਫੜ ਕੇ ਬਹਾਰ ਲੈ ਜਾਇਆ ਗਿਆ । ਪੁਲੀਸ ਨੇ ਦਰਸ਼ਕਾਂ ਤੋਂ ਪੁਛਿਆ ਇੰਨਾਂ ਦਾ ਹੋਰ ਕੋਈ ਸਾਥੀ ਹੈ ?  ਬੈਠੇ ਦਰਸ਼ਕਾਂ ਨੇ ਸਾਫ਼  ਨਾ ਕਰ ਦਿੱਤੀ ਕੋਈ ਨਹੀਂ ਹੈ । ਸੁਰੱਖਿਆ  ਪ੍ਰਬੰਧਾਂ ਦਾ ਜਾਇਜਾ ਲੈਣ ਤੋਂ ਬਾਦ ਮੰਚ ਤੇ ਮੁੱੜ ਹਲ ਚਲ  ਅਰੰਭ  ਹੋਈ।
ਇਸ ਵਾਰ  ਸਾਡਾ ਆਖਰੀ ਯਤਨ ਸੀ ਕਿ  ਅਸੀਂ ਬਾਬਾ ਬੰਦਾ ਸਿੰਘ ਬਹਾਦਰ  ਜੀ ਦੇ ਅਕਸ ਤੇ ਹੋ ਰਹੇ  ਹਮਲੇ ਨੂੰ ਰੋਕਣ  ‘ਚ ਸਫਲਤਾ ਹਾਸਲ ਕਰੀਏ ਕਿਉਂਕਿ  ਹੁਣ ਦਾਸ ਇਕੱਲਾ ਰਹਿ ਗਿਆ ਸੀ ਤੇ ਵਿਰੋਧ ਕਰਣ  ਤੋਂ ਬਾਦ ਮੈਨੂੰ ਵੀ ਗ੍ਰਿਫ਼ਤਾਰ  ਕਰ ਲਿਆ ਜਾਣਾ ਸੀ । ਅਸੀਂ  ਅਕਾਲ  ਪੁਰਖ ਦਾ ਆਸਰਾ ਲੈ ਕੇ  ਫਿਰ ਆਵਾਜ਼ ਦਿੱਤੀ, ਇਸ ਵਾਰ ਸਟੇਜ਼ ਤੋਂ ਆਵਾਜ ਦਾ ਜਵਾਬ, ਕਲਾਕਾਰ ਵਲੋਂ ਇੰਝ  ਆਇਆ ,’ ਇਨਾਂ ਨੂੰ ਆਪਣੀ ਗੱਲ ਪੂਰੀ ਕਰਣ ਦਿਉ ” ਅਸੀ ਗੱਲ ਜਾਰੀ ਰੱਖੀ, :- ਅਸੀਂ  ਇਥੇ ਰੰਗ ਵਿਚ ਭੰਗ ਪਾਉਣ ਦੇ ਇਰਾਦੇ ਨਾਲ ਨਹੀਂ ਆਏ  ਅਤੇ ਨਾ ਹੀ  ਅਜਿਹਾ ਕਰਨਾ ਸਾਨੂੰ ਠੀਕ ਲਗਦਾ ਹੈ । ਬਲਕਿ  ਅਸੀਂ ਤਾਂ ਇਹ ਮਜ਼ਬੂਰ ਹੋਕੇ ਕੀਤਾ ਹੈ,  ਕਿਉਂਕਿ  ਸਿੱਖ ਕੌਮ ਦੇ ਇਕ ਮਹਾਨ ਸ਼ਹੀਦ  ਅਤੇ ਖਾਲਸਾ ਰਾਜ ਦੇ ਪਹਿਲੇ ਸੰਥਾਪਕ ਤੇ ਜਰਨੈਲ ਦੀ ਸਖਸ਼ੀਅਤ ਉਤੇ ਬੇਹੁਦਾ  ਇਲਜ਼ਾਮ  ਲਾਏ  ਜਾ ਰਹੇ ਹਨ । ਭਾਵੇਂ  ਕਿ ਆਜ਼ੋਕਾ  ਗਰੁੱਪ ਕਲਾ ਤੇ ਕਹਾਣੀਕਾਰ  ਵੱਜੋਂ  ਪ੍ਰਸਿੱਧ ਹੈ , ਪਰ   ਉਸ ਨੇ ਇਥੇ  ਗੈਰ ਜ਼ਿੰਮੇਵਾਰੀ  ਦਾ  ਕਿਰਦਾਰ ਪੇਸ਼ ਕੀਤਾ ਹੈ ।  ਅਸੀਂ ਨਾਟਕ ਟੀਮ ਨੂੰ ਕਹਿਣਾ ਚਾਹਾਵਾਂਗੇ  ਕਿ ਜਿਸ ਬੰਦਾ ਸਿੰਘ ਬਹਾਦਰ  ਨੇ ਆਪਣੀ ਖਾਲਸਾ ਫੌਜ ਜਿਸ ਵਿਚ  5000 ਤੋਂ  ਜ਼ਿਆਦਾ  ਮੁਸਲਮਾਨ ਵੀ ਤਨਖ਼ਾਦਾਰ  ਸਨ ਅਤੇ ਇਸ ਜਰਨੈਲ ਨੇ ਸਾਰੀ ਸਿਖ ਫੌਜ ਨੂੰ ਇਹ ਹੁਕਮ ਸਖਤੀ  ਨਾਲ  ਸੁਣਾਇਆ ਹੋਇਆ ਸੀ ਕਿ  ”ਕਿਸੇ ਵੀ ਔਰਤ , ਬੱਚੇ ਧਾਰਮਿਕ ਅਸਥਾਨ ਅਤੇ ਸ਼ਰਨ ਆਏ ਨੂੰ  ਕੁੱਝ ਨਹੀਂ  ਕਹਿਣਾ  ਅਤੇ  ਕਿਸੇ ਵੀ ਜ਼ਾਲਮ ਨੂੰ ਮਾਫ ਨਹੀਂ  ਕਰਨਾ । ”
ਜਿਸ  ਮਸਜ਼ਿਦ ਵਿਚੋਂ  ਸਾਹਿਬਜ਼ਾਦਿਆਂ  ਨੂੰ ਕਤਲ ਕਰਣ  ਦਾ ਫਤਵਾ ਜਾਰੀ  ਕੀਤਾ ਗਿਆ ਸੀ , ਸਿੱਖਾਂ  ਨੇ ਤਾਂ ਉਸ ਮਸਜ਼ਿਦ ਦੀ ਇਟ ਤੱਕ ਨਾ ਹਿਲਾਣ ਦਿੱਤੀ,  ਬਾਕੀ  ਸਰਕਾਰੀ ਕਰਿੰਦਿਆਂ ਉਤੇ ਸਖਤੀ  ਹੋਈ ਇਸ ਤੋਂ ਕੋਈ ਇਨਕਾਰੀ ਨਹੀਂ ਹੈ । ਤੁਹਾਡੇ  ਇਸ ਮੰਚ  ਤੋਂ ਕਹੀ  ਜਾ ਰਹੀ  ਕਹਾਣੀ ਨਾਲ ਜੰਮੂ  ਕਸ਼ਮੀਰ  ਵਿਚ ਹਾਲਤ  ਖਰਾਬ  ਹੋ ਸਕਦੇ ਹਨ।  ਆਪ ਜੀ ਅੱਗੋਂ  ਤੋਂ ਇਸ  ਨਾਟਕ  ਨੂੰ ਕਰਣ  ਤੋਂ ਪਹਿਲਾ  ਬਾਬਾ ਬੰਦਾ ਸਿੰਘ  ਬਹਾਦਰ  ਦਾ  ਇਤਿਹਾਸ ਚੰਗੀ ਤਰਾਂ ਪੜ੍ਹ ਲੈਣਾ ਚਾਹੀਦਾ ਹੈ, ਗੁਸਤਾਖੀ  ਮਾਫ । ਵਾਹਿਗੁਰੂ  ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ । ਉਸ ਵੇਲੇ ਵਿਰੋਧ ਕਰਨ ਤੇ ਆਪਣੀ ਗੱਲ ਕਹਿਣ ਲਈ ਪ੍ਰੈਸ  ਦੇ ਸਾਮਣੇ  ਜਾਣ ਦੀ  ਵੀ ਕਈ ਲੋਕਾਂ ਨੇ ਰਾਏ ਦਿੱਤੀ, ਪਰ  ਪ੍ਰੈਸ  ਹੇਠਾ ਵਾਲੇ ਹਾਲ ਵਿਚ ਸੀ ਅਤੇ ਉਥੇ ਪੁਲੀਸ ਦੀ ਭੀੜ ਵੱਲੋਂ  ਸਾਡੇ ਫੜੇ ਜਾਣ ਤੇ ਗੱਲ ਵਿਚੇ ਰਹਿ  ਜਾਣ ਦਾ ਖ਼ਦਸ਼ਾ ਸੀ। ਇਸ ਤੋਂ ਬਾਅਦ ਟੀਮ ਦੀ ਪ੍ਰਬੰਧਕ ‘ਮਦੀਨਾ  ਗੌਹਰ’  ਸਟੇਜ਼ ਤੇ ਆਈ ਅਤੇ ਉਸ ਨੇ ਸਾਡੇ  ਵਿਰੋਧ ਨੂੰ ਜਾਇਜ਼ ਦੱਸਦਿਆ  ਅਫਸੋਸ ਜ਼ਾਹਿਰ ਕੀਤਾ  ਅਤੇ ਗਲਤਫਹਿਮੀ  ਹੋਣ  ਦੀ ਗੱਲ  ਕਰਦੀ  ਸਟੇਜ਼ ਤੋਂ ਚਲੀ ਗਈ । ਦੇਰ ਰਾਤ ” ਦਸ਼ਮੇਸ਼ ਯੂਥ  ਆਰਗੇਨਾਈਜ਼ੇਸ਼ਨ  ਜੰਮੂ ਕਸ਼ਮੀਰ ” ਦੇ ਸਾਰੇ ਮੈਂਬਰ ਰਿਹਾ  ਕਰ ਦਿੱਤੇ ਗਏ ।  ਪਰ ਜੰਮੂ ਦੇ ਕਿਸੇ ਵੀ ਸਿੱਖ  ਆਗੂ  ਜਾਂ ਕਮੇਟੀ ਨੇ ਇਸ ਕੰਮ ਲਈ ਸ਼ਲਾਘਾ  ਜਾਂ ਸਹਾਇਤਾਂ  ਨਹੀਂ ਕੀਤੀ । ਮਦੀਨਾ ਗੌਹਰ  ਨਾਲ ਜੰਮੂ  ਦੇ ਲੇਖਕ ਸੁਆਮੀ ਅੰਤਰਨੀਰਵ {ਡਾ:ਗੁਰਵਿੰਦਰ ਸਿੰਘ} ਦੀ ਮੁਲਾਕਾਤ ਹੋਈ ਅਤੇ ਮਦੀਨਾ ਗੌਹਰ ਨੇ ਬੁੱਲੇ ਦੇ ਸਮੇਂ ਸਿਆਸੀ ਹਲਾਤਾਂ  ਨੂੰ ਪੇਸ਼  ਕਰਣ  ਲਈ ਬਾਬਾ  ਬੰਦਾ ਸਿੰਘ ਬਹਾਦਰ  ਦੇ ਕਿਰਦਾਰ  ਨੂੰ ਪੇਸ਼ ਕਰਨਾ ਜ਼ਰੂਰੀ  ਦਸਿਆ। ਸੁਆਮੀ ਅੰਤਰਨੀਰਵ – ਪਰ ਕੀ ਨਾਟਕ  ਵਿਚ ” ਮੇਰੀ ਤਲਵਾਰ , ਮੁਸਲਮਾਨਾ ਦੇ  ਖੂਨ ਦੀ ਪਿਆਸੀ ਆਦਿ ਡਾਇਲਾਗ  ਤੋਂ  ਬਿੰਨਾਂ ਵੀ ਤਾਂ  ਦਿਖਾਇਆ -ਲਿਖਿਆ  ਜਾ  ਸਕਦਾ ਸੀ, ਇੰਨਾਂ ਚੰਦ  ਲਫ਼ਜਾ ਨਾਲ  ਹੀ ਤਾਂ ਰੋਸ ਪੈਂਦਾ ਹੋਇਆ ਹੈ।”
ਦੂਜੇ ਦਿਨ ਕੁਝ ਵਿਧਵਾਨਾਂ  ਨੂੰ  ਨਾਲ ਲੈ ਕਿ ਪਿ: ਨਰਿੰਦਰਪਾਲ ਸਿੰਘ  ਜੰਮੂ  ਮਦੀਨਾ ਗੌਹਰ ਨੂੰ ਇਤਿਹਾਸਕ  ਖਾਮੀਆਂ ਦੂਰ ਕਰਣ  ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ  ਸੰਘਰਸ਼ ਦੇ ਅਦਾਰਤ  ਕੁਝ ਕਿਤਾਬਾਂ ਭੇਟ ਕਰਣ ਦੀ ਮਨਸ਼ਾ ਨਾਲ ਨਾਟਕ ਦੇਖਣ ਪੁਜੇ , ਪਰ  ਉਨਾਂ ਨੂੰ ਸਾਡੇ ਸਾਥੀ ਸਮਝ ਕੇ ਗ੍ਰਿਫ਼ਤਾਰ  ਕਰ ਲਿਆ ਗਿਆ ਅਤੇ ਤਿੰਨ ਘੰਟਿਆਂ  ਬਾਦ  ਛਾਣਬੀਣ ਕਰਕੇ ਰਿਹਾ ਕਰ ਦਿੱਤਾ ਗਿਆ । ਪ੍ਰਿੰਸੀਪਲ ਨਰਿੰਦਰ ਸਿੰਘ  ਦਾ ਕਹਿਣਾ ਹੈ , ” ਕਹਾਣੀਕਾਰ ਨੇ ਜੋ  ਪਾਕਿਸਤਾਨ ਵਿਚ ਪੜਿਆਂ ਉਨਾਂ ਨੇ ਉਸੇ  ਨੂੰ ਅਦਾਰ ਬਣਾ ਕੇ ਪੇਸ਼ ਕੀਤਾ ਹੈ ।  ਜਿਸ ਤੋਂ  ਇਨਾਂ ਨੂੰ ਇਤਿਹਾਸ ਦੀ ਸਚਾਈ ਤੋਂ ਵਾਕਫ ਕਰਵਾਉਣਾ ਜ਼ਰੂਰੀ ਹੈ।”
ਕੁਝ ਵਿਧਵਾਨਾਂ ਦਾ ਕਹਿਣਾ  ਹੈ ਕਿ ਬੁੱਲੇ ਸ਼ਾਹ ਹਾਕਮਾਂ  ਦੇ ਜ਼ੁਲਮਾਂ ਦਾ ਵਿਰੋਧੀ  ਸੀ,ਪਰ ਮਾਫ ਕਰਨਾ ਉਸ ਦੀ ਸ਼ਾਇਰੀ ਵਿਚੋਂ ਅਜਿਹੀ  ਕੋਈ ਗੱਲ ਨਜ਼ਰ ਨਹੀਂ ਆਉਂਦੀ । ਬੁਲੇ ਦੇ ਵੇਲੇ ਹੀ ਤਾਂ ਚਮਕੌਰ, ਸਰਹੰਦ, ਪੀਰ ਬੁੱਧੂ ਸ਼ਾਹ ਦੀ ਸ਼ਹਾਦਤ ਜਿਹੇ  ਵਾਕਿਆਂ ਹੋਏ ਹਨ। ਫਿਰ ਬੁਲੇ ਨੇ  ਮੁਗਲ ਰਾਜ  ਦੇ ਪਤਨ  ਤੇ ਚਿੰਤਾ ਤੇ ਭੁਰੀਆਂ  ਵਾਲੇ ਖਾਲਸਾ ਰਾਜ ਪ੍ਰਤੀ ਦੁੱਖ ਕਿਉ ਜ਼ਹਿਰ ਕੀਤਾ ? ਇਥੋ ਇਹ ਸਿਧ ਹੁੰਦਾ ਹੈ ਕਿ ਉਹ ਕੋਈ ਦਰਵੇਸੀ  ਨਹੀਂ ਸੀ।
”ਦਰ ਖੁਲਾ ਹਸ਼ਰ ਅਜ਼ਾਬ ਦਾ,ਬੁਰਾ ਹਾਲ ਹੋਇਆ ਪੰਜਾਬ ਦਾ”
ਅਤੇ ” ਭੂਰਿਆਂ ਵਾਲੇ ਰਾਜੇ ਕੀਤੇ। ਮੁਗਲਾਂ ਜ਼ਹਿਰ ਪਿਆਲੇ  ਪੀਤੇ।”
ਪੰਜਾਬੀ  ਕਵੀਂ ਗੁਰਦਿੱਤ ਸਿੰਘ  ‘ਕੁੰਦਨ’  ਬਾਬਾ ਬੰਦਾ ਸਿੰਘ ਬਹਾਦਰ  ਜੀ ਬਾਰੇ ਆਪਣੇ  ਖਿਆਲ  ਇੰਝ ਪ੍ਰਗਟ ਕਰਦਾ ਹੈ-
”ਇਸ ਛੋਟੇ ਰਾਜ  ਨੇ ਸੀ ਇਕ ਇੰਕਲਾਬ  ਆਂਦਾ,
ਅਜ਼ ਤੱਕ ਪੰਜਾਬ ਸਾਰਾ ਜਿਸ ਦਾ ਹੈ ਜਸ ਗਾਂਦਾ।
ਦਬੇ ਸੀ ਲੋਕ ਉਠੇ, ਐਸਾ ਭੁਚਾਲ ਆਇਆ,
ਦਿਲੀ ਦਾ ਤਖ਼ਤ  ਵੀ ਸੀ, ਇਕ ਵਾਰ ਲੜਖੜਾਇਆ ।
ਵੱਧ  ਗਏ ਉਕਾਤ ਨਾਲੋਂ  ਜਿਗਰੋ ਸੀ ਘੁੱਗੀਆਂ ਦੇ ,
ਮਹਿਲਾਂ  ਲਈ  ਨਾਗ  ਬਣ  ਗਏ ਤੀਲੇ ਸੀ ਝੂਗੀਆਂ  ਦੇ ।
ਮਿਟੀ ਸੀ ਬੋਲ ਉਠੀ ਮਿਹਨਤ  ਸੀ ਮੁਸਕਰਾਈ ,
ਸਦੀਆਂ ਦੇ ਮੁਰਦਿਆਂ ਵਿਚ ਮੁੜ ਕੇ ਸੀ ਜਾਨ ਆਈ।
ਦੁਨੀਆਂ ਦਾ ਇਹ ਦਸਤੂਰ  ਰਿਹਾ ਹੈ  ਕਿ ਇਕ ਕੌਮ ਦਾ ਜਰਨੈਲ ਜਾਂ ਸ਼ਹੀਦ  ਦੂਜੀ ਕੌਮ ਦਾ ਬਾਗੀ  ਜਾਂ ਅਤਿਵਾਦੀ ਬਣ ਜਾਂਦਾ ਹੈ ।  ਅਜੀਹੀ ਪੱਖਪਾਤੀ ਸੋਚ  ਅਦੀਨ ਲਿਖੇ ਇਤਿਹਾਸ ਨੂੰ ਪੜ੍ਹ ਕੇ ਹੀ ‘ ਅਜ਼ੋਕਾ ਗਰੁੱਪ  ਵਰਗੇ ਲੋਕ ਬਾਬਾ ਬੰਦਾ ਸਿੰਘ ਬਹਾਦਰ  ਵਰਗੇ ਜਰਨੈਲ  ਨੂੰ ਸਮਜ਼ਨ ਵਿਚ ਨਾਕਾਮ  ਹੁੰਦੇ ਹਨ ,ਜਦੋਂ  ਕਿ ਉਹ ਸਚਾਈ ਦਾ ਇਹ ਪੱਖ  ਨਹੀਂ ਵੇਖਦੇ ਕਿ ਬਾਰਾਂ  ਸੋ ਸਾਲਾਂ ਤੋਂ ਮੁਗਲਾਂ  ਦੇ  ਜ਼ੁਲਮ ਸਹਿ  ਰਹੇ ਭਾਰਤੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ  ਦੇ ਰੂਪ ਵਿਚ ਪਹਿਲੀ ਵਾਰ ਇਸ ਧਰਤੀ ਦੇ ਜੰਮਪਲ ਵੱਲੋਂ ” ਖਾਲਸਾ ਹੌਮਲੈਂਡ ਅਤੇ ਪਰਜਾਤੰਤਰ ਪ੍ਰਣਾਲੀ  ਦਾ ਰਾਜ ਪ੍ਰਰਾਪਤ ਹੋਇਆ ਸੀ ।  ਬਾਬਾ ਬੰਦਾ ਸਿੰਘ ਬਹਾਦਰ  ਵੱਲੋਂ  ਪਤਾਲ ਤੱਕ ਪੁਜੀਆਂ  ਮੁਗਲ ਰਾਜ ਦੀ ਜੜਾਂ ਨੂੰ ਪੁੱਟ ਸੁਟਣਾ, ਫਿਰ  ਮੁਗਲਾਂ ਦੀ  ਵਾਰਸ ਸੋਚ ਤੋਂ ਬੰਦਾ ਸਿੰਘ ਬਹਾਦਰ  ਬਾਰੇ ਨੇਕ ਰਾਇ ਰਖਣੀ ਕਿਵੇਂ ਠੀਕ ਹੋ ਸਕਦੀ ਸੀ ।  ਕੋਈ ਵਿਰਲੇ ਹੀ  ਅੱਲਾਂ ਯਾਰ ਖਾਂ ਯੋਗੀ, ਬਰਕਤ ਅਲੀ ਖਾਂ ਜਾਂ ਏ.ਆਰ ਦਰਸ਼ੀ ਵਰਗੇ  ਲੇਖਕ ਹੁੰਦੇ ਹਨ। ਜਿਨਾਂ ਨੂੰ ਇਤਿਹਾਸ ਵਿਚ  ਨਿਰਪੱਖ ਨਿਧੜਕ ਇਤਿਹਾਸਕਾਰ  ਵੱਜੋਂ ਸਨਮਾਨ ਮਿਲਦਾ ਹੈ। –
”ਔਹ ਡਿੱਠਾ ਪਿੰਜਰੇ ਦਾ ਕੈਦੀ, ਸੀਖਾਂ ਵਿਚ ਤੁਫਾਨ ਕੈਦ ਹੈ,
ਕਿਸੇ ਦਾ  ਅਜ਼ਰਾਈਲ ਕੈਦ ਹੈ, ਕਿਸੇ ਦਾ ਲੁਕਮਾਨ ਕੈਦ ਹੈ।
ਜ਼ਾਲਮ ਦੀ  ਇਹ ਮੌਤ ਕੈਦ ਹੈ, ਮਜ਼ਲੂਮਾਂ ਦੀ ਜਾਨ ਕੈਦ ਹੈ,
ਇਹ  ਬੰਦਾ ਨਹੀਂ  ਹੋਇਆ ਕੈਦੀ, ਸਾਰਾ ਹਿੰਦੋਸਤਾਨ ਕੈਦ ਹੈ।

                                                                                                      ਮਨਮੋਹਨ ਸਿੰਘ ਜੰਮੂ

singhmanmohanpb@gmail.com

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s