ਸਿੱਖ ਕੌਮੀਂ ਪਹਿਚਾਣ ਤੇ ਹਮਲਾ

             ਭਾਰਤੀ ਫਿਲਮ ਇੰਡਰਸਤੀ ਦਾ ਸਿੱਖ ਕੌਮੀਂ ਪਹਿਚਾਣ ਤੇ ਹਮਲਾ 

-ਮਨਮੋਹਨ ਸਿੰਘ ਜੰਮੂ

l-raja-hindustani-25909321ਭਾਰਤੀ ਫਿਲਮ ਇੰਡਸਟਰੀ ਵਲੋਂ ਸਿੱਖਾਂ ਨੂੰ ਠੱਟਿਆਂ ਦਾ ਵਿਸ਼ਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਅਸੀਂ ਸਮਝਦੇ ਹਾਂ ਇਹ ਕੌਮਾਂ ਨੂੰ ਪ੍ਰੇਸ਼ਾਨ ਕਰਨ ਅਤੇ ਵਿਰਸੇ ਤੋਂ ਤੋੜਨ ਲਈ ਕੀਤਾ ਜਾ ਰਿਹਾ ਮਨੋਵਿਗਿਆਨਕ ਹਮਲੇ ਦਾ ਇਕ ਹਿੱਸਾ ਹੈ।
ਅਜਿਹੀਆਂ ਸੈਂਕੜੇ ਫਿਲਮਾਂ, ਗਾਣੇ, ਨਾਟਕ ਤੇ ਮਸ਼ਹੂਰੀਆਂ ਦੀ ਲੰਮੀ  ਲਿਸਟ  ਹੈ। ਜਿਨਾਂ ‘ਚੋਂ ਅਸੀਂ ਕੁੱਝ ਕੁ ਪ੍ਰਮਾਣ ਵਜੋਂ ਲਿਖ ਰਹੇ ਹਾਂ: ‘ਰਾਜਾ ਹਿੰਦੁਸਤਾਨੀ’ ਫਿਲਮ ਵਿਚ ਹੀਰੋ ਜਾਨੀਲੀਵਰ ਨੂੰ ਨਕਲੀ ਸਿੱਖ ਬਣਾ ਕੇ ਜੋਕਰ ਵਜੋਂ ਪੇਸ਼ ਕੀਤਾ ਗਿਆ ਹੈ। ”ਫਿਲਮ-ਬਾਦਲ, ਸੋਲਜ਼ਰ, ਕੁਛ-ਕੁਛ ਹੋਤਾ ਹੈ, ਆਦਿ ਫਿਲਮਾਂ ‘ਚ ਇਸੇ ਮਸਖਰੇ ਕਲਾਕਾਰ ਜਾਨੀਲੀਵਰ ਨੂੰ ਸਿੱਖਾਂ ਵਿਰੁੱਧ ਵਰਤਿਆ ਗਿਆ, ਕਾਫੀ  ਲੰਮੇ ਸਮੇਂ ਤੋਂ ਭਾਰਤੀ ਫਿਲਮ ਇੰਡਸਟਰੀ ਦੇ ਛੋਟੇ-ਬੜੇ ਪੜਦੇ ਉੱਤੇ ਇਕ ਨੀਤੀ ਤਹਿਤ ਸਿੱਖ ਅਕਸ-ਕੌਮੀ ਪਹਿਚਾਣ ਨੂੰ ਨਿਸ਼ਾਨਾ ਬਨਾਇਆ ਜਾ ਰਿਹਾ ਹੈ। ਫਿਲਮ ‘ਬੰਟੀ ਔਰ ਬਬਲੀ’ ਵਿਚ ਰਾਣੀ ਮੁਖਰ ਜੀ ਨੂੰ ਸਿੱਖਾਂ ਦੀ ਧੀ ਦੇ ਰੂਪ ਵਿਚ ਦਰਸਾ ਕੇ ਉਸਤੋਂ ਸਿਗਰਟ ਬੀੜੀ ਪੀਨ ਵਾਲੇ ਦ੍ਰਿਸ਼ ਕਰਵਾਏ ਗਏ ਹਨ, ਫਿਲਮ ‘ਅਪਨੋਂ ਵਿਚ ਵੀ ਸਿੱਖਾਂ ਦਾ ਮਜਾਕ ਊੜਾਇਆ ਗਿਆ, ਫਿਲਮ ‘ਜਬ ਬੀ ਮੇਟ’ ਵਿਚ ਵੀ ਇਸੇ ਤਰਾਂ ਕੀਤਾ ਗਿਆ ਹੈ।
ਕੁਝ ਸਾਲ ਪਹਿਲਾਂ ਬਣੀ ਫਿਲਮ ”ਮਿਸ਼ਨ ਕਸ਼ਮੀਰ” ਵਿਚ ਇਕ ਸਿੱਖ ਪੁਲਿਸ ਆਫੀਸਰ ਨੂੰ ”ਪੁਲਿਸ ਉਪਰੇਸ਼ਨ” ਦੌਰਾਨ ਇਕ ਛੋਟੇ ਜਿਹੇ ਬੰਬ ਧਮਾਕੇ ਤੋਂ ਡਰਦਿਆਂ ਦਾ ਪੈਂਟ ਵਿਚ ਪਿਸ਼ਾਵ ਕਰਦਿਆਂ ਵਿਖਾ ਕੇ, ਸਮੂਚੇ ਭਾਰਤ ਵਿਚ ਸ਼ਹੀਦ ਹੋਏ ਸਿੱਖ ਫੌਜੀਆਂ-ਪੁਲਸੀਆਂ ਅਤੇ ਸਰਹੱਦਾਂ ਤੇ ਬੈਠੀਆਂ ਫੌਰਸਾਂ ‘ਚ ਭੈਠੇ ਸਿੱਖਾਂ ਦੀ ਕੁਰਬਾਨੀ ਤੇ ਇਮਾਨਦਾਰੀ ਦਾ ਸਵਾ ਸੌਂ ਕਰੋੜ ਭਾਰਤੀਆਂ ਸਮੇਤ ਪੂਰੀ ਦੁਨੀਆਂ ਸਾਹਮਣੇ ਮਜਾਕ ਉੜਾਇਆ ਗਿਆ ਹੈ।
ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਜਿਨਾਂ ਫਿਲਮਾਂ ਨੂੰ ਸੈਂਸਰ ਕਰਕੇ ਸਿੱਖਾਂ ਦਾ ਮਜਾਕ ਉੜਾ ਰਹੇ ਹੋ ਉਹ ਸਿੱਖ ਕੌਣ ਹਨ। ਜਿਨਾਂ ਸਿੱਖਾਂ ਨੇ ਬਾਰਾਂ ਸੌ ਸਾਲਾਂ ਤੋਂ ਗੁਲਾਮ ਉੱਤਰ ਭਾਰਤ ਨੂੰ ਮੁਗਲਾਂ ਤੋਂ ਅਜ਼ਾਦ ਕਰਵਾਕੇ ਭਾਰਤੀ ਲੋਕਾਂ ਦਾ ਖਾਲਸਾ ਰਾਜ ਕਾਇਮ ਕੀਤਾ । ਕਸ਼ਮੀਰ ਨੂੰ ਅਫਗਾਨ ਹਮਲਾਵਰਾਂ ਤੋਂ ਅਜ਼ਾਦ ਕਰਵਾ ਕੇ ਭਾਰਤ ਦਾ ਹਿੱਸਾ ਬਣਾਇਆ, ਸਿੱਖਾਂ ਦੀ ਬਦੌਲਤ ਹੀ ਪੰਜਾਬ ਤੇ ਲੱਦਾਖ ਭਾਰਤ ਦਾ ਹਿੱਸਾ ਬਣੇ।
ਜਦੋਂ ਗਜਨੀ ਦੇ ਬਜ਼ਾਰਾਂ ‘ਚ ਭਾਰਤੀ ਔਰਤਾਂ ਟਕੇ-ਟਕੇ ਤੇ ਵਿੱਕ ਰਹੀਆਂ ਸਨ ਤੇ ਪੂਰਾ ਭਾਰਤੀ ਸਮਾਜ ਮੂਕ ਦਰਸ਼ਕ ਬਣਿਆ ਹੋਇਆ ਸੀ, ਉਸ ਵੇਲੇ ਵੀ ਉਨਾਂ ਮਜ਼ਲੂਮ ਔਰਤਾਂ ਦੀ ਆਬਰੂ ਬਚਾਉਣ ਤੇ ਔਰਤਾਂ ਦੀ ਮੰਡੀ ਬੰਦ ਕਰਵਾਉਣ ਵਾਲੇ ਵੀ ਗੁਰੂ ਕੇ ਖਾਲਸੇ ਹੀ ਸਨ।
ਸਮੁੱਚੇ ਗੁਰੂ ਇਤਿਹਾਸ ਦੀ ਗੱਲ ਕਰੀਏ ਤਾਂ ਸਮੁੱਚਾ ਭਾਰਤ ਸਿੱਖ ਕੌਮ ਦੇ ਕਰਜਿਆਂ ਹੇਠ ਰਹੇਗਾ, ਇਹ ਗੱਲ ਵੱਖਰੀ ਹੈ ਕਿ ਕੋਈ ਕਰਜਾ ਯਾਦ ਰੱਖਦਾ ਹੈ ਜਾਂ ਬਈਮਾਨ ਹੋ ਜਾਂਦਾ ਹੈ । ਜਦੋਂ ਔਰੰਗਜ਼ੇਬ ਦੇ ਹੁਕਮ ਨਾਲ ਭਾਰਤ ਵਿਚੋਂ ਧੋਤੀ, ਟਿੱਕੇ, ਜਨੇਊ, ਮੰਦਰ, ਮੂਰਤੀਆਂ ਸਣੇ ਹਿੰਦੂਆਂ ਤੇ ਕਹਿਰ ਢਾਇਆ ਜਾ ਰਿਹਾ ਸੀ, ਉਦੋਂ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸਿਰ ਕਟਵਾ ਕੇ ਇਸ ਭਾਰਤ ਦੀ ਧਰਤੀ ਤੋਂ ਹਿੰਦੂ ਨਾਂ ਦੇ ਮਤ ਨੂੰ ਮਨੁੱਖੀ ਫਰਜਾਂ ਤਹਿਤ ਬਚਾਇਆ ਸੀ । ਅੱਜ ਪੂਰੇ ਭਾਰਤ ਦੀ ਫੌਜ ਵੀ ਕਸ਼ਮੀਰ ਵਿਚ ਪੰਡਤਾਂ ਨੂੰ ਬਚਾ ਨਾ ਸਕੀ ਤੇ ਉਹ ਉਥੋਂ ਪਲਾਇਨ ਕਰਨ ਤੇ ਮਜਬੂਰ ਹੋ ਗਏ ,ਪਰ ਇਕਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਨਾਲ ਪੰਡਤਾਂ ਨੂੰ ਕਸ਼ਮੀਰ ਚੋਂ ਉਜੜਣ ਤੋਂ ਬਚਾਇਆ ਸੀ। ਜਿਸ ਵੇਲੇ ਨਾਦਰ ਤੇ ਅਬਦਾਲੀ ਵਰਗੇ ਮੁਗਲ ਹਮਲਾਵਰ ਭਾਰਤ ‘ਚੋਂ ਮੰਦਰਾਂ, ਔਰਤਾਂ ਤੇ ਜਾਇਦਾਤਾਂ ਨੂੰ ਲੁੱਟ ਕੇ ਲੈ ਜਾਂਦੇ ਰਹੇ ਉਸ ਵੇਲੇ ਕਿਸੇ ਹਿੰਦੂ ਰਾਜਪੂਤ, ਸ਼ਿਵ ਸੈਨਾ ਜਾਂ ਰਾਮ ਸੈਨਾ, ਬਜਰੰਗ ਸੈਨਾ, ਆਰ.ਐਸ.ਐਸ ਦੀ ਜੁਰਤ ਨਾ ਹੋਈ ਕਿ ਉਹ ਇਨਾਂ ਹਮਲਾਵਰਾਂ ਦੇ ਸਾਹਮਣੇ ਨਾ ਖੜ ਸਕੇ । ਉਦੋਂ ਵੀ ਇਨਾਂ ਮੁਹਰੇ ਸਿੱਖ ਜਰਨੈਲ ਹੀ ਛਾਤੀਆਂ ਤਾਣ ਕੇ ਖੜਦੇ ਰਹੇ ਅਤੇ ਇਨਾਂ ਵਿਦੇਸ਼ੀ ਲੁਟੇਰਿਆਂ ਨੂੰ ਭਾਜੜਾਂ ਪਾਈਆਂ ਸਨ । ਜੇ ਅੰਗਰੇਜ਼ਾਂ ਤੋਂ ਭਾਰਤ ਦੀ ਅਜ਼ਾਦੀ ਦੀ ਗੱਲ ਕਰੀਏ ਤਾਂ ਸਭ ਤੋਂ ਘੱਟ ਗਿਣਤੀ ਕੌਮ ਹੋਣ ਦੇ ਬਾਵਜੂਦ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਕੁੱਲ ਫਾਂਸੀ ਚੜੇ- 121 ਜਿਨਾਂ ਵਿਚ ਸਿੱਖਾਂ ਦੀ ਗਿਣਤੀ-93, ਜ਼ਲਿਆਂ ਵਾਲੇ ਬਾਗ ਵਿਚ ਕੁੱਲ ਸ਼ਹੀਦ 1300, ਸਿੱਖਾਂ ਦੀ ਗਿਣਤੀ-799, ਬਜ-ਬਜ ਘਾਟ ਦੇ ਸ਼ਹੀਦ 191 ਸਿੱਖਾਂ ਦੀ ਗਿਣਤੀ, 91, ਬੱਬਰ ਅਕਾਲੀ ਲਹਿਰ ਦੇ ਸ਼ਹੀਦ 500 ਸਿੱਖਾਂ ਦੀ ਗਿਣਤੀ 500, 1947 ‘ਚ ਕਬਾਈਲੀਆਂ ਦੇ ਭੇਸ ‘ਚ ਕਸ਼ਮੀਰ ਤੇ ਕਾਬਜ਼ ਹੋਣ ਲਈ ਆਏ ਹਮਲਾਵਰਾਂ ਨੂੰ ਰੋਕਣ ਤੇ ਭਾਜੜਾਂ ਪਾਉਣ ਵਾਲੇ ਵੀ ਸਿੱਖ ਅਤੇ ਸਿੱਖ ਫੌਜੀ ਸਨ। ਇਸ ਹਮਲੇ ਵਿਚ 35 ਹਜ਼ਾਰ ਸਿੱਖ ਮਾਰਿਆ ਗਿਆ ਅਤੇ 1947 ਦੇ ਵਟਵਾਰੇ ਵਿਚ ਲਖਾਂ ਪੰਜਾਬੀਆਂ ਨੂੰ ਬਲੀ ਦਾ ਬਕਰਾ ਬੰਨਣਾ ਪਿਆ । 1965 ਤੇ 1971 ਦੀ ਹਿੰਦ-ਪਾਕਿ ਜੰਗ ਵਿਚ ਵੱਡੀ ਕੁਰਬਾਨੀ ਸਿੱਖ ਫੌਜੀਆਂ ਦੀ ਅਤੇ ਪਾਕਿਸਤਾਨ ਦੇ ਲੈਫ.ਨੈਟ ਜਨਰਲ ਏ-ਏ-ਨਾਜ਼ੀ ਸਮੇਤ 90,000 ਪਾਕਿਸਤਾਨੀ ਫੌਜ ਦੇ ਹੱਥ ਖੜੇ ਕਰਵਾਉਣ ਵਾਲਾ ਵੀ ਸਿੱਖ ਫੌਜੀ ਜਰਨਲ ਜਗਜੀਤ ਸਿੰਘ ਸੀ।
ਭਾਰਤੀ ਫੌਜ ਦਾ ਸਾਬਕਾ ਮੁਖੀ ਵੀ ਸਿੱਖ ਸੀ ਅਤੇ ਅਜੋਕੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਡਾ. ਮਨਮੋਹਨ ਸਿੰਘ ਸਿੱਖ ਪਰਿਵਾਰ ‘ਚੋਂ ਹਨ। ਇਸ ਦੇ ਬਾਵਜੂਦ ਤੁਸੀਂ ਸਿੱਖਾਂ ਨੂੰ ਬੁਜਦਿਲ, ਨਾ-ਸਮਝ ਅਤੇ ਹਾਸੇ ਦਾ ਪਾਤਰ ਪੇਸ਼ ਕਰਕੇ ਕੀ ਸਿੱਧ ਕਰਨਾ ਚਾਹੁੰਦੇ ਹੋ ? ਫਿਲਮ ਸੈਂਸਰ ਬੋਰਡ ਹਿੰਦੂ ਪਾਰਟੀਆਂ, ਹਿੰਦੂ ਅਵਾਮ, ਅਤੇ ਭਾਰਤੀ ਹੋਣ ਤੇ ਗਰਭ ਕਰਨ ਦੀ ਗੱਲ ਕਰਨ ਵਾਲੇ ਇਸ ਦਾ ਜਵਾਬ ਦੇਣ, ਕਿਆ ਉਹ ਸਾਰੇ  ਚੁਪ ਰਹਿ ਕੇ ਸਿੱਖਾਂ ਨੂੰ ਮਨੋਵਿਗਿਆਨਕ ਹਮਲੇ ਰਾਹੀਂ ਸਿਖ ਕੌਮ ਨੂੰ ਕੰਮਜੋਰ ਕਰਨ ਵਾਲੇ ਇਸ ਹਮਲੇ ਵਿਚ ਬਰਾਬਰ ਦੇ ਸ਼ਰੀਕ ਹਨ

?
ਸਿੱਖਾਂ ਦੇ ਕਿਰਦਾਰ ਉੱਤੇ ਬੜੀ ਸੋਚੀ ਸਮਝੀ ਸਾਜ਼ਿਸ਼ ਤਹਿਤ, ਭਾਰਤ ਵਿਚ ਇਹ ਮਨੋਵਿਗਿਆਨਕ ਹਮਲੇ ਅੱਗੇ ਨਾਲੋਂ ਵੀ ਤੇਜ਼ ਕਰ ਦਿੱਤ ਗਏ ਹਨ । ਫਿਲਮ ‘ਜੋ ਬੋਲੇ ਸੋ ਨਿਹਾਲ’ ਸ਼ੂਟ ਆਉਟ, ਤਾਰਾ-ਰਾ-ਰਾ-ਪੰਮ-ਪੰਮ, ਗਦਰ, ਕਈ ਗਾਣਿਆਂ, ਜਿਸ ਵਿਚ ਪੰਜਾਬੀ ਵੀਡੀਉ ਵੀ ਸ਼ਾਮਿਲ ਹਨ ‘ਕਾਲਾ ਨਜਾਮ ਪੁਰੀ’ ਦੀ ਨੀਂਦਰਾਂ ਦਾ ਗਾਣਾ ਸਾਨੂੰ ਰਾਤਾਂ ਦੀਆਂ ਨੀਂਦਰਾਂ ਨੇ ਮਾਰਿਆ’ ਇਸ ਨਾਲ ਵੱਡੀ ਗਿਣਤੀ ਵਿਚ ਟੀ. ਵੀ ਸੀਰੀਅਲ, ਸੈਂਕੜਿਆਂ ਦੀ ਗਿਣਤੀ ਵਿਚ ਹਮਲੇ ਵੱਖ-ਵੱਖ ਥਾਵਾਂ ਤੇ ਰੂਪ  ‘ਚ ਹੋ ਰਹੇ ਹਨ। ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਦਰੇ ਜਾ ਰਹੇ ਹਨ। ਭਾਰਤੀ ਨਿਆਂ ਪ੍ਰਣਾਲੀ ਵਿਰੁੱਧ ਇਕ ਗੁੱਸੇ ਤੇ ਰੋਸ ਦੀ ਲਹਿਰ ਪੈਦਾ ਹੋ ਰਹੀ ਹੈ।
ਤੁਸੀਂ ਵੇਖ ਸਕਦੇ ਕਿ ਜਦੋ ਕਿਸੇ ਭਾਰਤੀ ਖਿਡਾਰੀ ਜਾਂ ਕਲਾਕਾਰ ਨਾਲ ਕਿਸੇ ਦੂਜੇ ਦੇਸ਼ ਵਿਚ ਕੋਈ ਭੱਥਾ ਮਜਾਕ ਕੀਤਾ ਜਾਂਦਾ ਹੈ ਤਾਂ ਪੂਰੇ ਭਾਰਤ ਅੰਦਰ ਗੁੱਸੇ ਦੀ ਲਹਿਰ ਤੇ ਸਾੜ-ਫੂਕ ਆਰੰਭ ਹੋ ਜਾਂਦੀ ਹੈ। ਪਰ ਸਿੱਖਾਂ ਨਾਲ ਤਾਂ ਹਰ ਰੋਜ਼ ਭਾਰਤ ਅੰਦਰ ਇੰਝ ਹੋ ਰਿਹਾ ਹੈ,ਕਿਆ ਇਹ ਸਿੱਖਾਂ ਦੇ ਸਬਰ ਦਾ ਇਮਤਿਹਾਨ ਹੈ ? ਜਾਂ ਫਿਰ ਭਾਰਤ ਵਿਚ ਸਿੱਖਾਂ ਨੂੰ ਗੁਲਾਮੀ ਦਾ ਹਿਸਾਸ ਕਰਵਾਇਆਂ ਜਾ ਰਿਹਾ ਹੈ ? ਕਿਉਂਕਿ ਅਜਿਹਾ ਸਲੂਕ ਕਿਸੇ ਗੁਲਾਮ ਕੌਮ ਨਾਲ ਹੀ ਕੀਤਾ ਜਾ ਸਕਦਾ ਹੈ । ਜੇ ਨਹੀਂ ਤਾਂ ਤੁਸੀਂ ਸਿੱਖਾਂ ਤੇ ਹੋ ਰਹੇ ਇਸ ਹਮਲੇ ਦਾ ਨੋਟਿਸ ਲਵੋ, ਅਸੀਂ ਭਾਰਤ ਦੇ ਦੂਜੇ ਦਰਜ਼ੇ ਦੇ ਸ਼ਹਿਰੀ ਹਾਂ ? ਜਾਂ ਬਰਾਬਰ ਦੇ ? ਇਹ ਤੁਸੀਂ ਸਾਬਤ ਕਰਨਾ ਹੈ, ਕਾਰਵਾਈ ਕਰਕੇ ਜਾਂ ਨਾ ਕਰਕੇ?

ਮਨਮੋਹਨ ਸਿੰਘ ਜੰਮੂ

ਇਨਾਂ ਨੂੰ ਚਿਠੀ ਦੀ ਕਾਪੀ ਭੇਜੀ ਗਈ –

੧.ਚੇਅਰਮੈਨ ਪਰਸਾਰ ਭਾਰਤੀ ਦੂਰਦਰਸ਼ਨ ਦਿਲੀ ।
੨.ਚੇਅਰਮੈਨ ਫਿਲਮ ਸੈਂਸਰ ਬੋਰਡ।
੩. ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ ਦਿਲ਼ੀ ।
੪.ਮਨਿਸ਼ਟਰ ਆਫ ਇੰਫਰਮੇਸ਼ਨ ਬਰਾਡਕਾਸ਼ਟਿੰਗ ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s