ਖਾਲਿਸਤਾਨ ਐਲਾਨਨਾਮੇਂ ਦੇ 25 ਸਾਲ ।

ਨੌਜਵਾਨਾਂ ਵਲੋਂ ਪੰਥਕ ਆਗੂਆਂ ਨੂੰ ਅਪੀਲ – ਮਨਮੋਹਨ ਸਿੰਘ ਜੰਮੂ
khalstan-jammu-manmohansinghdyoਖ਼ਾਲਸਾ ਪੰਥ ਵਲੋਂ ਪਿੱਛਲੇ ਕੁੱਝ ਸਾਲਾਂ ਵਿਚ ਕਈਂ ਸ਼ਤਾਬਦੀਆਂ ਤੇ ਯਾਦਗਾਰਾਂ ਮਨਾਈਆਂ ਗਈਆਂ ਹਨ।ਇਸ ਮਹੀਨੇ ਖ਼ਾਲਿਸਤਾਨੀ ਜੱਥੇਬੰਦੀਆਂ ਵਲੋਂ ੧੯੮੬ ਵਿਚ ਕੀਤੇ ਗਏ ਖ਼ਾਲਿਸਤਾਨ ਐਲਾਨਨਾਮੇਂ    ਦੀ ੨੬ ਸਾਲਾ ਵਰ੍ਹੇਗੰਢ ਮਣਾਈ ਜਾ ਰਹੀ ਹੈ।ਇਸ ਤੋਂ ਪਹਿਲਾਂ ਸਮੂੰਚੇ ਪੰਥ ਵਲੋਂ ੨੫ ਸਾਲਾ ਘਲੂਘਾਰਾ ਦਿਵਸ ਅਤੇ ‘ਖ਼ਾਲਸਾ ਰਾਜ ਸਥਾਪਨਾ ਦਿਵਸ’ ਦੀ ੩੦੦ ਸਾਲਾ ਯਾਦਗਾਰ ਮਨਾਈ ਗਈ ਹੈ।
ਇਸ ਮੋਕੇ ਤੇ ਕਈਂ ਜੱਥੇਬੰਦੀਆਂ ਵਲੋਂ ਖ਼ਾਲਿਸਤਾਨ ਸੰਘਰਸ਼ ਦੇ ਗੱਧਾਰਾਂ ਨੂੰ ਮੁੜ ਸੰਘਰਸ਼ ‘ਚ ਮੁੜ ਆਉਨ ਦੀ ਅਪੀਲ ਕੀਤੀ ਗਈ ।ਕਈਆਂ ਨੇ ਖ਼ਾਲਿਸਤਾਨ ਤਹਿਰੀਕ ਨੂੰ ਆਖਰੀ ਦੰਮ ਤੱਕ ਚਲਦਾ ਰੱਖਣ ਲਈ ਅਹਿਦ ਕੀਤਾ ਹੈ,ਕਈਆਂ ਨੇ ਪੂਰੀ ਕੌਮ ਨੂੰ ਇਸ ਅਜ਼ਾਦੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ ਹੈ।ਮੈਂ ਆਪਣੀ ਗਲ ਅਰੰਭ ਕਰਣ ਤੋਂ ਪਹਿਲਾਂ ਇਸ ਅਜ਼ਾਦੀ ਲਹਿਰ ਵਿਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਅਤੇ ਜੇਲਾਂ,ਤਸੀਹਿਆਂ ਨੂੰ ਹੰਢਾਉਣ ਤੋਂ ਬਾਅਦ ਵੀ ਕੌਮ ਦੀ ਚੜਦੀਕਲਾ੍ਹ ਲਈ ਕਿਸੇ ਨਾ ਕਿਸੇ ਕੌਮੀਂ ਖੇਤਰ ਵਿਚ ਜੂਝ ਰਹੇ ਵੀਰਾਂ-ਭੈਣਾਂ,ਸਮੂੰਹ ਪੰਥਕ ਜੱਥੇਬੰਦੀਆਂ ਦੇ ਸੇਵਾਦਾਰਾਂ,ਬੰਧੀ ਸਿੰਘਾਂ,ਧਰਮੀਂ ਫੌਜੀਆਂ ਅਤੇ ਇਨ੍ਹਾਂ ਸਭਨਾ ਦੇ ਪਰਿਵਾਰਾਂ ਨੂੰ ਬੜ੍ਹੇ ਅਦਵ ਤੇ ਸਤਿਕਾਰ ਨਾਲ ਪ੍ਰਣਾਮ ਕਰਦਾ ਹਾਂ।
ਖ਼ਾਲਸਾ ਜੀ! ਜਿੱਥੇ ਪੰਥਕ ਆਗੂਆਂ ਵਲੋਂ ਕੌਮ ਦੇ ਨਾਂ ਸੰਦੇਸ਼ ਭੇਜੇ ਜਾ ਰਹੇ ਹਨ ਅਤੇ ਅਪੀਲਾਂ ਕੀਤੀਆਂ ਜਾ ਰਹੀਆਂ ਹਨ।aੱਥੇ ਹੀ ਅਸੀ ਸਿੱਖ ਨੌਜਵਾਨਾਂ ਵਲੋਂ ਪੰਥਕ ਜੱਥੇਬੰਦੀਆਂ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਇਨ੍ਹਾਂ ਕੁੱਝ ਵੀਚਾਰਾਂ ਤੇ ਗੌਰ ਫਰਮਾਈ ਜਾਵੇ।
੧- ਪੰਜਾਬ-ਸਰ ਜ਼ਮੀਨ-ਏ-ਖ਼ਾਲਿਸਤਾਨ ਤੇ ਜਾਤਾਂ-ਗੋਤਾਂ ਇਲਾਕਿਆਂ ਦੇ ਨਾ ਤੇ ਉਸਰੇ ਹੋਏ ਅਤੇ ਉਸਾਰੇ ਜਾ ਰਹੇ ਗੁਰੂਦੁਆਰੇ ਅਤੇ ਸ਼ਮਸ਼ਾਨਘਾਟਾਂ ਨਾਲ ਬੇਗਮਪੁਰੇ ਦਾ ਖ਼ਾਲਿਸਾਈ ਸਿੱਧਾਂਤ ਮਨੂੰਵਾਦ ਦਾ ਗੁਲਾਮ ਬਣ ਕੇ ਰੈਹ ਗਿਆ ਹੈ।ਸਮੂੰਹ ਸਿੱਖ ਜੱਥੇਬੰਦੀਆਂ ਨੂੰ ਸਿੱਖਾਂ ਵਿਚ ਘੁਸਪੇਟ ਕਰ ਰਹੇ ਇਸ ਬ੍ਰਾਹਮਣਵਾਦੀ ਵਰਣਵੰਡ ਵਾਲੇ ਸਿੱਸਟਮ ਨੂੰ ਫੋਰਨ ਰੋਕ ਦੇਣਾ ਚਾਹੀਦਾ ਹੈ।ਜਿੱਥੇ ਜਾਤਾਂ-ਗੋਤਾਂ ਦੇ ਨਾ ਤੇ ਦੋ ਜਾਂ ਚਾਰ ਗੁਰੂਦੁਆਰੇ ਬਣੇ ਹਨ,ਉਨਾਂ੍ਹ ਵਿਚੋਂ ਇਕ ਜਾਂ ਦੋ ਤੋਂ ਅਲਾਵਾ ਬਾਕੀ ਦੇ ਗੁਰੂਦੁਆਰਿਆਂ ਨੂੰ ਗੁਰਮਤਿ ਸੱਟਡੀ ਕੇਂਦਰ ਜਾਂ ਗੁਰਮਤਿ ਵਿਦਿਆਲਿਆਂ ਦਾ ਰੂਪ ਦੇ ਦਿਤਾ ਜਾਵੇ।ਜਿੱਥੇ ਦੋ ਜਾਂ ਇਕ ਟੀਚਰ ਗੁਰਮਤਿ,ਗੁਰਬਾਣੀ,ਇਤਿਹਾਸ{ਵਰਤਮਾਨ ਤੇ ਪੁਰਾਤਨ}ਪੜ੍ਹਾਉਣ ਲਈ ਤੰਨਖਾਵਾਂ ਤੇ ਰੱਖੇ ਜਾਨ।
੨- ਖ਼ਾਲਿਸਤਾਨ ਸੰਘਰਸ਼ ਜਾ ਜੁਝਾਰੂਆਂ ਦੇ ਸਮਰਥਣ ਵਿਚ ਜੇਲਾਂ ਕੱਟਣ ਵਾਲੇ ਉਨਾਂ੍ਹ ਸਿੱਖਾਂ ਦੀ ਨੇਸ਼ਾਨ ਦੇਹੀ ਕੀਤੀ ਜਾਵੇ, ਜੋ ਅਜ਼ ਵੀ ਸਿੱਖ ਸਿੱਧਾਤਾਂ ਤੇ ਕੌਮੀਂ ਨੀਸ਼ਾਨੇ ਪ੍ਰਤੀ ਸੁਚੇਤ ਅਤੇ ਚੇਤਨ ਹਨ, ਪਰ ਆਰਥਕ ਪੱਖੋਂ ਕੰਮਜੋਰ ਹੋ ਚੁਕੇ ਹਨ।ਉਨਾਂ੍ਹ ਨੂੰ ਚੰਗੀ ਤੰਨਖਾ ਤੇ ਇਹ ਸੇਵਾਵਾਂ ਦਿੱਤੀਆਂ ਜਾਨ ਜੇ ਉਹ ਕਲਾਸਾਂ ਦੀ ਸੇਵਾ ਨਹੀਂ ਕਰ ਸਕਦੇ ਤਾਂ ਉਨਾਂ ਨੂੰ ਦੋ ਤਿਨ ਮਹੀਨੇ ਦੀ ਬੇਸਕ ਸਿਖਲਾਈ ਦੇਕੇ ਸੇਵਾ ਤੇ ਲਾਇਆ ਜਾਵੇ ਜਾਂ ਉਨਾਂ ਲਈ ਕੋਈ ਹੋਰ ਕਿਰਤ ਦਾ ਸਾਧਣ ਕੀਤਾ ਜਾਵੇ,ਕਈਂ ਸਿੱਖ ਆਰਥਕ ਕਮੀਂ ਕਰਕੇ ਬੜੇ ਹੀ ਮੱਝਬੂਰ ਹਨ ਗੁਰੂ ਹੁਕਮ ਹੈ:’ਭੂਖੇ ਭਗਤ ਨਾ ਕੀਜੈ’।
੩- ਕੌਮ ਨੂੰ ਸਮਰਪਤਿ ਦੀ ਭਾਵਨਾ ਨਾਲ ਜੋ ਵੀਰ-ਭੈਣ ਗੁਰਮਤਿ ਇੰਨਕਲਾਬ ਲਈ ਕੋਈ ਨਵੀਨ ,ਦੂਰ ਅੰਦੇਸ਼ ਪ੍ਰੋਗਰਾਮ ਊਲੀਕ ਰਹੇ ਹਨ ਜਾਂ ਕਰ ਰਹੇ ਹਨ।ਉਨਾਂ੍ਹ ਦਾ ਧੱੜੇਬੰਦੀਆਂ ਤੇ ਜੱਟ,ਭਾਪਾ,ਮੱਝਬੀ,ਦਲਿਤਵਾਦ ਵਾਲੀ ਬਾ੍ਰਹਮਣੀ ਸੋਚ ਤੋਂ  ਹੱਟਕੇ ਨਿਰਸੰਕੋਚ ਸਹਿਯੋਗ ਕੀਤੀ ਜਾਵੇ।
੪- ਸ਼ਹੀਦਾਂ ਦੇ ਨਾ ਤੇ ਕਈਂ ਲੋਕ ਆਪਣੀਆਂ ਤਜੋਰੀਆਂ-ਬੈਂਕ ਭਰ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਸ਼ਹੀਦ ਪਰਿਵਾਰ ਅਜ ਵੀ ‘ਰੋਟੀ-ਕਪੜੇ-ਮੁਕਾਨ’ ਤੋਂ ਬਾਂਝੇ ਹਨ।ਇਸ ਲਈ ਸਹਿਯੋਗ ਤੋਂ ਪਹਿਲਾਂ “ਅਕਲੀ ਕੀਚੈ ਦਾਨ”ਮੁਤਾਬਕ ਪੜਤਾਲ ਕਰ ਲਈ ਜਾਵੇ ਅਤੇ ਮਦਦ ਸਿਰਫ ਲੋੜਵੰਦ ਦੀ ਹੀ ਕੀਤੀ ਜਾਵੇ ਖਿਆਲ ਰਹੇ ਕਿ ਕਈਂ ਸ਼ਹੀਦ ਪਰੀਵਾਰ ਵੀ ਮੁੜ ਮੁੜ ਮਦਦ ਲਈ ਜਾ ਰਹੇ ਹਨ ਤੇ ਅਸਲ ਲੋੜਵੰਦਾਂ ਤਕ ਅਜ ਵੀ ਕਈਂ ਥਾਈ ਸਹਾਇਤਾ ਨਹੀਂ ਪੁਜ ਰਹੀ।
੫- ਜੇ ਕਾਂਗਰਸ,ਬੇ.ਜੇ.ਪੀ.ਅਕਾਲੀ ਦਲ ਬਾਦਲ,ਕਾਮਰੇਡ ਅਤੇ ਇਸੇ ਤਰਾਂ ਬਾਕੀ ਦੇ ਸਿਆਸੀ ਲੀਡਰ ਤੇ ਪਾਰਟੀਆਂ ਇਕ ਥਾਂ ਇਕ ਛੱਤ ਹੇਠ ਇਕ ਲੋਕ ਸਭਾ ਜਾਂ ਵਿਧਾਨ ਸਾਭਾ ਵਿਚ ਬੈਠ ਸੱਕਦੀਆਂ ਹਨ ਤਾਂ ਫਿਰ ਖ਼ਾਲਿਸਤਾਨ ਨੂੰ ਸੰਮਰਪਿਤ ਧਿਰਾਂ ਛੇ ਮਹੀਨੇ ਜਾਂ ਸਾਲ ਬਾਅਦ ਪੰਥਕ ਮੁਦਿਆਂ ਅਤੇ ਸੰਘਰਸ਼ ਪ੍ਰਤੀ ਆਪਣੀਆਂ ਨੀਤੀਆਂ ਤੇ ਵਿਚਾਰ ਚਰਚਾ ਕਿਉਂ ਨਹੀਂ ਕਰਦੀਆਂ ? ਜੇ ਉਹ ਹਕੀਕਤ ਵਿਚ ਖ਼ਾਲਿਸਤਾਨ ਲਈ ਸੰਜੀਦਾ ਹਨ ਤਾਂ ਮਹੀਨੇ-ਸਾਲ ਵਿਚ ਇਕ ਵਾਰ ਤਾਂ ਸਾਰਿਆਂ ਖ਼ਾਲਸਤਾਨੀ ਤੇ ਗੈਰ ਖ਼ਾਲਸਤਾਨੀ ਪਰ ਪੰਥਕ ਆਗੂਆਂ ਨੂੰ ਆਪਣੀ ਆਪਣੀ ਪਰਾਪਤੀ ਤੇ ਪ੍ਰੋਗਰਾਮਾਂ ਦੀ ਜਾਣਕਾਰੀ ਖ਼ਾਲਸਾ ਪੰਥ ਨਾਲ ਸਾਂਝੀਆਂ ਕਰਣੀਆ ਚਾਹੀਦਾਂ ਹਨ।
੬- ਪੰਥਕ ਆਗੂਆਂ ਨੂੰ ਇਸ ਮੋਕੇ ਤੇ ਪੰਥ ਨਾਲ ਵਾਧਾ ਕਰਣਾ ਚਾਹੀਦਾ ਹੈ ਕਿ ਅਸੀ ਅਜ਼ ਤੋਂ ਬਾਅਦ ਆਪਸ ਵਿਚ ਇਕ ਦੁਜੇ ਤੇ ਕੋਈ ਦੋਸ਼ ਨਹੀਂ ਮੜਾਂ੍ਹਗੇ ਅਤੇ ਇਕ ਦੁਜੇ ਦਾ ਪੂਰਨ ਸਹਿਯੋਗ ਕਰਾਂਗੇ।ਜਿਕਰਯੋਗ ਹੈ ਕਿ ਆਪਸੀ ਮਤਭੇਦ ਹਰ ਲਹਿਰ ਦੇ ਰਹਿਨੁਮਾਂ ਵਿਚ ਹੁੰਦੇ ਹਨ।ਕਸ਼ਮੀਰ ਵਿਚਲੇ ਹੁਰੀਅਤ ਆਗੂਆਂ ਵਿਚ ਵੀ ਹਨ।ਪਰ ਕੁਝ ਦਿਨ ਪਹਿਲਾਂ ਜਦੋਂ ਇਕ ਅਜ਼ਾਦੀ ਪਸੰਧ ਆਗੂ ਦੀ ਸ਼ੱਕੀ ਹਲਾਤਾਂ ਵਿਚ ਬੰਬ ਧਮਾਕੇ ਵਿਚ ਮੋਤ ਹੋ ਗਈ ਤਾਂ ਆਪਸ ਵਿਚ ਇਕ ਦੁਜੇ ਤੇ ਸ਼ਬਦਾਂ ਤੇ ਪੱਥਰਾਂ ਨਾਲ ਹਮਲੇ ਕਰਣ ਵਾਲੇ ਕਸ਼ਮੀਰੀ ਹੁਰੀਅਤ ਆਗੂ ਸਾਰੇ ਮਤਭੇਦ ਤਿਆਗ ਕੇ ਆਪਣੇ ਨਾਲ ਦੇ ਆਗੂ ਦੀ ਮੋਤ ਲਈ ਜੁੰਮੇਵਾਰ ਲੋਕਾਂ ਦੀ ਪਹਿਚਾਣ ਕਰਣ ਲਈ ਅਜ਼ ਇਕ ਸਾਂਜੀ ਕਮੇਟੀ ਵਿਚ ਸ਼ਾਮਲ ਹਨ।ਪਰ ਇੱਥੇ ਇਕ ਪੰਥਕ ਤੇ ਰਾਜਨੀਤਕ ਆਗੂ ਨੂੰ ਜੇ ਸਰਕਾਰ ਗੈਰ ਕਾਨੂੰਨੀ ਢੰਗ ਨਾਲ ਜੇਲ ਵਿਚ ਡੱੱਕ ਦੇਵੇ ਤਾਂ ਸਿਰਫ ਬਿਆਨ ਦੇਨ ਤੋਂ ਵੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਰਿਹਾਈ ਲਈ ਕੋਈ ਸਾਂਝਾ ਸਮੂੰਹ ਆਗੂਆਂ ਵਲੋਂ ਜੱਥੇਬੰਦਕ ਉਪਰਾਲਾ ਨਹੀਂ ਕੀਤਾਂ ਜਾਂਦਾ।ਇੰਝ ਹੀ ਉਦੋਂ ਵੀ ਹੁੰਦਾ ਹੈ ਜੱਦ ਕੋਈ ਹੋਰ ਖ਼ਾਲਿਸਤਾਨੀ ਆਗੂ ਅੰਦਰ ਹੁੰਦਾ ਹੈ।ਸੱਚ ਜਾਣਨਾ ਇਹ ਵੇਖ ਕੇ ਨੌਜਾਵਨਾਂ ਨੂੰ ਬਹੁਤ ਦੁਖ ਹੁੰਦਾ ਹੈ।ਜਿਵੇਂ ਕਿ ਮਿਸਲਾਂ ਦੇ ਵੇਲੇ ਦਾ ਆਪਸੀ ਭਰਾ ਮਾਰੂ ਇਤਿਹਾਸ ਪੜ੍ਹਕੇ ਤੱਕਲੀਫ ਹੁੰਦੀ ਹੈ।ਇਸ ਲਈ ਆਗੂ ਅਜਿਹੇ ਇਤਿਹਾਸ ਦੀ ਸਿਰਜਣਾ ਨਾ ਕਰਨ ਜਿਸ ਨੂੰ ਆਨਵਾਲੀਆਂ ਪੀੜੀਆਂ ਪੜ੍ਹਕੇ ਅਜ਼ੋਕੇ ਖ਼ਾਲਿਸਤਾਨੀ ਤੇ ਪੰਥਕ ਆਗੂਆਂ ਦੇ ਅਹੰਕਾਰ ਤੇ ਨਿੱਜ਼ ਸੁਆਰਥੀ ਫੈਸਲਿਆਂ ਨੂੰ ਲਾਣਤਾ ਪਾਉਣ।
੭- ਕੌਮ ਕੋਲ ਅਜ ਸੈਂਕੜਿਆਂ ਦੀ ਗਿਣਤੀ ਵਿਚ ਜੁਝਾਰੂ ਕਲਾਮ ਲਿੱਖਣ ਵਾਲੀਆਂ ਕਲਮਾਂ ਮਾਜੂਦ ਹਨ।ਜਿਨਾਂ੍ਹ ਤੋਂ ਇਕ-ਇਕ ਜਿਲੇ ਤੇ ਪਿੰਡ ਵਿੱਚੋਂ ੧੯੭੮ ਤੋਂ ਅਜ ਤੱਕ ਸ਼ਹੀਦ ਹੋਏ ਅਤੇ ਜੇਲਾਂ ਕੱਟਣ ਵਾਲੇ ਪੰਥਕ ਤੇ ਖ਼ਾਲਿਸਤਾਨੀ ਸੰਘਰਸ਼ ਦੀ ਪੂਰੀ ਤਵਾਰੀਖ ਕਲਮਬੰਦ ਕਰਵਾਈ ਜਾਵੇ।ਅਜ ਤਕ ਇਹ ਕੰਮ ਪਿੰਡ ਪਦਰ ਤੇ ਨਹੀਂ ਕੀਤਾ ਗਿਆ।ਅਜ ਤੱਕ ਕੁੱਝ ਹੀ ਲੋਕਾਂ ਵਲੋਂ ਇਸ ਖੇਤਰ ‘ਚ ਕਮ ਕੀਤਾ ਗਿਆ,ਪਰ ਇਹ ਜੱਥੇਬੰਦੀਆਂ ਦੇ ਅਧਾਰ ਤੇ ਕੀਤਾ ਗਿਆ ਹੈ ਅਤੇ ਗਿਣੇ ਚੁਣੇ ਸ਼ਹੀਦ ਹੀ ਇੱਕਠੇ ਕੀਤੇ ਗਏ ਹਨ।
ਇਕ ਇਲਾਕੇ ਵਿਚੋਂ ਇਕ ਸ਼ਹੀਦ ਦਾ ਜ਼ਿਕਰ ਹੋਇਆ ਉਸੇ ਇਲਾਕੇ ਵਿਚੋਂ ਹੋਰ ਕਈ ਸ਼ਹੀਦ ਰੈਹ ਗਏ ਜਾਂ ਛੱਡ ਦਿਤੇ ਗਏ,ਜਿਸ ਕਰਕੇ ਕੁੱਝ ਪਰਿਵਾਰਾਂ ਨੇ ਇਹ ਸੋਚ ਲਿਆ ਕਿ ਅਸੀ ਗਰੀਬ ਹਾਂ ਜਾਂ ਦੂਜੀ ਜੱਥੇਬੰਦੀ ਦੇ ਹਾਂ ਜਾਂ ਫਿਰ ਗੈਰ ਜੱਟ ਹਾਂ,ਇਸ ਲਈ ਸਾਡੇ ਬਾਰੇ ਨਹੀਂ ਲਿਖਿਆ ਗਿਆ।ਇਸ ਵਿੱਤਕਰੇ ਤੇ ਵਿਚਾਰ ਨੂੰ ਧਿਆਨ ਵਿਚ ਰੱਖ ਕੇ ਸੇਵਾ ਕੀਤੀ ਜਾਵੇ।ਇਸ ਕੰਮ ਲਈ ਵੀ ਲੇਖਕਾਂ ਨੂੰ ਤੰਨਖਾਵਾਂ ਦਿੱਤੀਆਂ ਜਾਨ ਅਤੇ ਕੰਮ ਪੂਰਾ ਲਿਆ ਜਾਵੇ।
ਇਹ ਇਤਿਹਾਸ ਪੰਜਾਬ ਤੋਂ ਬਹਾਰ ਰਹਿੰਦੇ ਸਿਖਾਂ ਦਾ ਵੀ ਹੈ ਉਸ ਨੂੰ ਅਨਗੋਲਿਆਂ ਕਰਕੇ ਸੰਘਰਸ਼ ਦੇ ਖੇਤਰ ਨੂੰ ਸੀਮਤ ਨਾ ਕੀਤਾ ਜਾਵੇ।ਜੰਮੂ ਕਸ਼ਮੀਰ ਦਾ ਇਤਿਹਾਸ ਅਕਾਲ ਪੁਰਖ ਦੀ ਕਿਰਪਾ ਸੱਧਕਾ ਦਾਸ ਨੇ ਇੱਕਠਾ ਕਰ ਦਿਤਾ ਹੈ ਅਤੇ ਕਿਤਾਬ ‘ਸਫਰ-ਏ-ਸ਼ਹਾਦਤ’੧੭੦੦ ਤੋਂ ੨੦੦੧ ਦੇ ਰੂਪ ਵਿਚ ਜੰਮੂ ਕਸ਼ਮੀਰ ਦੇ ਸਿਖਾਂ ਦੀ ਜੁਝਾਰੂ ਤਵਾਰੀਖ ਕਿਤਾਬ, ਤੁਸੀ ਪੜ ਸਕਦੇ ਹੋ, ਮੈਂ ਜੇਲ ਚੋਂ ਰਿਹਾ ਹੁੰਦਿਆਂ ਹੀ ਇਸ ਇਤਿਹਾਸ ਨੂੰ ਕਲਮਬੰਦ ਕਰਨਾ ਅਰੰਭ ਕਰ ਦਿਤਾ ਸੀ,ਇਸ ਤੋਂ ਇਲਾਵਾ ਵੀ ਜੇ ਹੋਰ ਕਿਸੇ ਇਲਾਕੇ ਵਿਚ ਸੇਵਾ ਲੱਗੀ ਤਾਂ ਵੀ ਤਿਆਰ ਹਾਂ।
੮- ਇਸ ਕੰਮ ਲਈ ਸਿਰਫ ਨਗਰ ਕੀਰਤਨਾਂ, ਕੀਰਤਨ ਦਰਬਾਰਾਂ,ਮਾਰਬਲਾਂ,ਸੋਨਿਆਂ-ਚਾਂਦੀਆਂ,ਬਾਬਿਆਂ-ਸੰਤਾਂ-ਮਹੰਤਾਂ ਤੇ ਬਰਬਾਦ ਕੀਤੇ ਜਾ ਰਹੇ ਲੱਖਾਂ ਰੂਪੀਆਂ-ਡਾਲਰਾਂ-ਪੋਂਡਾਂ ਨੂੰ ਬਾਚਾਉਣ ਦੀ ਲੋੜ ਹੈ। ਇਸ ਪ੍ਰੋਜੈਕਟ ਦਾ ਸਾਰਾ ਖਰਚ ਆਸਾਨੀ ਨਾਲ ਪੂਰਾ ਹੋ ਜਾਵੇਗਾ।
੯- ਪਿੱਛਲੇ ੭੫ ਸਾਲਾਂ ਵਿਚ ਸ਼ਹੀਦ ਹੋਏ ਸਿੱਖਾਂ ਅਤੇ ਸਿੱਖ ਲਹਿਰਾਂ ਦੇ ਇਤਿਹਾਸ ਸੰਬੰਧੀ ਕਿਸੇ ਵੱਧੀਆਂ ਡਰੈਕਟਰ ਤੋਂ ਹਾਲੀਵੁੱਡ ਦੀ ੩੦੦ ‘ਥੀ੍ਰ ਹੈਂਡਰਟ’ਤੇ ‘ਦਾ ਲਾਸਟ ਸੈਮੌਂਰਾਏ’ਵਰਗੀਆਂ ਫਿਲਮਾਂ ਤਿਆਰ ਕਰਵਾਈਆਂ ਜਾਨ ਤਾਂ ਜੋ ਸੰਘਰਸ਼ ਤੇ ਸਿੱਖ ਇਤਿਹeਸ ਨੂੰ ਪੂਰੀ ਸਿੱਖ ਕੌਮ ਤੱਕ ਹੀ ਨਹੀਂ ਦੁਨੀਆਂ ਤੇ ਹੋਰ ਕੌਮਾਂ ਤੱਕ ਪੁਜਦਾ ਕੀਤਾ ਜਾਵੇ।ਜੇ ਫਿਲਹਾਲ ਵੱਡੇ ਬਚੱਟ ਦੀਆਂ ਫਿਲਮਾਂ ਨਹੀ ਬਣ ਸਕਦੀਆਂ ਤਾਂ ਐਨੀਮੈਨਸ਼ਨ ਫਿਲਮਾਂ ਤਾਂ ਬਣ ਹੀ ਸਕਦੀਆਂ ਹਨ।ਇਸ ਖੇਤਰ ਵਿਚ ਕਈਂ ਆਪਣੇ ਸਿੱਖ ਨੌਜਵਾਨ ਵੀ ਕੰਮ ਕਰ ਰਹੇ ਹਨ।ਇਕ ਜੱਥੇਬੰਦੀ ਸਿਰਫ ਇਸੇ ਹੀ ਪ੍ਰੋਜੈਕਟ ਤੇ ਕੰਮ ਕਰੇ ਅਤੇ ਬਾਕੀ ਸਾਰੀਆਂ ਸਾਥ ਦੇਣ।ਇੰਝ ਸੇਵਾ ਲਈ ਵੱਖੋ ਵੱਖ ਖੇਤਰ ਆਪੋਂ ਵਿਚ ਵੰਡ ਲਏ ਜਾਨ।
੧੦- ਇਲੈਕਸ਼ਨਾਂ ਜਾਂ ਗੁਰੂਦੁਆਰਾ ਇਲੈਕਸ਼ਨਾਂ ਵਿਚ ਸਿਰਫ ਇਕ ਜਾਂ ਦੋ ਖ਼ਾਲਿਸਤਾਨ ਨੂੰ ਸਮਰਪਿਤ ਜੱਥੇਬੰਦੀਆਂ ਨੂੰ ਹਿੱਸਾ ਲੈਣ ਦਿਉ ਬਾਕੀ ਦੀਆਂ ਉਨਾਂ੍ਹ ਦਾ ਸਹਿਜੋਗ ਕਰਣ ਅਤੇ ਬਾਕੀ ਕੰਮਾਂ ਵਲ ਧਿਆਨ ਦੇਣ।
੧੧- ਜਰੂਰੀ ਨਹੀਂ ਹੈ ਕੇ ਜੋ ਕੋਈ ਸਿੱਖ ਕੌਮ ਨਾਲ ਦਰਦ ਰੱਖਦਾ ਹੈ ਤੇ ਕੌਮੀ ਹਿੱਤਾਂ ਅਤੇ ਭਲੇ ਲਈ ਕੁਝ ਕਰਣਾ ਚਾਉਂਦਾ ਹੈ,ਪੰਥਕ ਜੱਥੇਬੰਦੀਆਂ ਉਨਾਂ੍ਹ ਤੋਂ ਪੰਥਕ ਹੋਣ ਦਾ ਸੈਟਫਕੇਟ ਲੈਣ ਲਈ ਖ਼ਾਲਿਸਤਾਨ ਦਾ ਸਮਰਥਣ ਮੰਗਦੇ ਫਿਰਣ।ਇਸ ਤਰਾਂ ਕਰਣ ਨਾਲ ਪਹਿਲਾਂ ਹੀ ਕੌਮ ਤੋਂ ਜਾਲਮ ਹਾਕਮ ਨੇ ਕਈਂ ਰੋਸ਼ਨ ਦਿਮਾਗ ਹੱਸਤੀਆਂ ਹਮੇਸ਼ਾਂ ਲਈ ਖੋਹ ਲਈਆਂ ਹਨ।ਹੋਣਾ ਇਹ ਚਾਹੀਦਾ ਹੈ ਕਿ ਜੱਜ-ਵਕੀਲਾਂ ਦੀ ਵੱਖਰੀ ਸਾਂਝੀ ਕਮੇਟੀ ਹੋਵੇ ਜੋ ਮਨੋਖੀ ਅਧਿਕਾਰਾਂ ਲਈ ਕੰਮ ਕਰੇ।ਇਸੇ ਤਰਾਂ ਰਿਟਾ: ਆਫਿਸਰਾਂ ਇੰਟਲੈਕਚਲ ਫੌਰਮ ਦੀ ਆਪੋ ਆਪਣੀ ਟੀਮ ਤਿਆਰ ਕੀਤੀ ਜਾਵੇ।ਜੋ ਕੌਮ ਲਈ ਕਿਸੇ ਥਿੰਕਟੈਂਕ ਦੀ ਘਾੜਤ ਕਰੇ ਅਤੇ ਕੌਮ ਨੂੰ ਪੌਗਰਾਮ ਦੇਵੇ, ਕੌਮ ਉਤੇ ਹੋ ਰਹੇ ਬਾਹਰ ਮੁਖੀ ਅਤੇ ਅੰਦਰੂਨੀ ਹਮਲਿਆਂ ਦਾ ਆਪਣੇ ਢੰਗ ਨਾਲ ਵਾਜ਼ਵ ਤੇ ਮੂੰਹ ਤੋੜ ਜੁਆਬ ਦਿਤਾ ਜਾਵੇ। ਯਾਦ ਰਹੇ ਕਿ ਇਸ ਦੋਰਾਨ ਇਹ ਟੀਮਾਂ ਹਰ ਪ੍ਰਕਾਰ ਦੇ ਇਲੈਕਸ਼ਨਾਂ ਤੋਂ ਦੂਰੀ ਬਣਾਕੇ ਰੱਖਣਗੀਆਂ ਤਾਂਹੀ ਕਾਮਯਾਬ ਹੋ ਸੱਕਣਗੀਆਂ ਵਰਨਾ ਬੇ-ਇਮਾਨ ਲੀਡਰਾਂ ਦੀ ਜਾਤੀ ਰੰਜਸ਼ਾਂ ਤੇ ਇਰਖਾ ਦਾ ਸ਼ਿਕਾਰ ਹੋ ਜਾਣਗੀਆਂ ਜਿਵੇਂ ਕਿ ਕਈਂ ਪੰਥਕ ਆਗੂਆਂ ਨੂੰ ਤਾਂ ਸਾਰੀ ਉਮਰ ਜੇਲਾਂ ਕੱਟਦਿਆਂ ਹੀ ਲੰਗ ਗਈ ਹੈ।
੧੨- ਵੱਖ-ਵੱਖ ਸੋਚ ਦੀਆਂ ਸਮੂੰਹ ਪੰਥਕ ਸੰਸਥਾਵਾਂ ਦੀ ਸਾਲ ਵਿਚ ਇਕ ਬੈਠਕ ਜਰੂਰ ਹੋਵੇ ਅਤੇ ਬੈਠਕ ਵਿਚ ਕੌਮ ਦੇ ਵਿਚਾਰਨ ਯੋਗ ਮਸਲਿਆਂ ਰਾਗਮਾਲਾ,ਨਿਤਨੇਮ,ਮਾਸ,ਰਹਿਤ ਮਰਿਯਾਦਾ ਅਤੇ ਹੋਰ ਬਾਕੀ ਦੇ ਵਿਵਾਧਤ ਮਸਲਿਆਂ ਤੇ ਬੰਦ ਕਮਰੇ ਵਿਚ ਵੀਚਾਰਾਂ ਕਰਕੇ ਛੇਤੀ ਹਲ ਕਰਣ ਲਈ{ਸਰਬਤ ਖ਼ਾਲਸਾ ਵਲੋਂ} ਕੋਈ ਫੈਸਲਾ ਲਿਆ ਜਾਵੇ।ਕਿਉਂਕਿ ਇਨ੍ਹਾਂ ਮਸਲਿਆਂ ਨੂੰ ਅਧਾਰ ਬਣਾਕੇ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਨੂੰ ਆਪਸ ਵਿਚ ਉਲਜਾ ਰਹੀਆਂ ਹਨ ਅਤੇ ਕੌਮੀ ਨਿਸ਼ਾਨੇ ਤੂੰ ਦੂਰ ਕਰ ਰਹੀਆਂ ਹਨ।ਜੱਦ ਤੱਕ ਅਜਿਹੇ ਪਲੇਟਫਾਮ ਦੀ ਉਸਾਰੀ ਨਹੀਂ ਹੰਦੀ,ਇਨਾਂ੍ਹ ਮਸਲਿਆ ਤੇ ਜਨਤਕ ਰੂਪ ਵਿਚ ਬਿਆਨਬਾਜੀ ਕਰਕੇ ਫੌਕੀ ਸ਼ੋਹਰਤ ਲਈ ਕੌਮ ਨੂੰ ਭੰਬਲਭੂਸੇ ਵਿਚ ਪਾਉਣ ਤੋਂ ਸਕੋਂਚ ਕੀਤਾ ਜਾਵੇ।
੧੩- ੧੯੪੬ ਤੋਂ ੧੯੮੬ ਤੱਕ ਖ਼ਾਲਿਸਤਾਨ ਲਈ ਕਈਂ ਮਤੇ ਪਾਸ ਹੋਏ ਹਨ।ਕਈਂ ਵਾਰ ਐਲਾਨ ਵੀ ਹੁੰਦੇ ਰਹੇ ਹਨ।ਪਰ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵਲੋਂ ਇਹ ਕਹਿਣਾ ਕਿ ‘ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ਸਿੱਖ ਜਵਾਨੀ ਤੇ ਕੌਮ ਨੂੰ ਯਾਦਾ ਟੁੰਮਦਾ ਹੈ,ਝੰਜੋੜਦਾ ਹੈ ਅਤੇ ਕੌਮ ਲਈ ਕੁੱਝ ਕਰਣ ਲਈ ਚੇਤਨ ਕਰਦਾ ਹੈ।
ਸੰਤਾਂ ਦੇ ਇਨਾਂ੍ਹ ਬੋਲਾਂ ਵਿਚ ਇਕ ਖਾਸ ਕਿਸਮ ਦੀ ਕਸ਼ਿਸ਼ ਹੈ।ਇਸ ਉਤੇ  ਵਿਚਾਰ ਕੀਤੀ ਜਾਵੇ ਕਿ ਜੇ ਖ਼ਾਲਿਸਤਾਨ ਐਲਾਨਨਾਮਾਂ ੪ ਜੂਨ ੧੯੮੪ ਦਾ ਦਿਨ ਐਲਾਨਿਆ ਜਾਵੇ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਵਲੋਂ ਸਥਾਪਤ ਪਹਿਲੇ ਖ਼ਾਲਸਾ ਰਾਜ ਨੂੰ ਖ਼ਾਲਿਸਤਾਨ ਦਿਵਸ ਵਜੋਂ ਬਣਾਇਆ ਜਾਵੇ ਤਾਂ ਠੀਕ  ਰਹੇਗਾ? ਸਾਡੀ ਤਾਂ ਪੰਥ ਪੰਚਾਇਤ ‘ਚ ਅਪੀਲ ਹੈ ਫੈਸਲਾ ਤਾਂ ਖ਼ਾਲਸਾ ਪੰਥ ਨੇ ਹੀ ਕਰਨਾ ਹੈ।ਇਨਾਂ ਹੀ ਬੇਨਤੀਆਂ ਦੇ ਨਾਲ ਸਤਿਕਾਰ ਸਹਿਤ ਸਮੂੰਚੇ ਪੰਥ ਖ਼ਾਲਸਾ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ।ਵਾਹਿਗੁਰੂ ਜੀ ਕੀ ਫਤਹਿ।
ਇਹ ਲੇਖ ਦਾਸ ਨੇ ਪਿਛਲੇ ਸਾਲ ੨੫ ਸਾਲਾ ਇਲਾਣਨਾਮਾ ਵਰਗੰਢ ਤੇ ਲਿਖਿਆ ਸੀ ਜੋ ਸੰਗਤਾਂ ਦੀ ਮੰਗ ਤੇ ਮੁੜ ਭੇਜਿਆ ਗਿਆ ਹੈ-ਲੇਖਕ}
ਮਨਮੋਹਨ ਸਿੰਘ ਅਜ਼ਾਦ {ਜੰਮੂ}

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s