ਜੰਮੂ ਕਸ਼ਮੀਰ ਤੋਂ ਰਾਸ਼ਟਰਪਤੀ ਨੂੰ ਚਿੱਠੀ

ਮੁੱਧਾ ਸ੍ਰ:ਦਵਿੰਦਰਪਾਲ ਸਿੰਘ ਭੁੱਲਰ ਦੀ ਫਾਸੀ ਦਾ
dyojk,manmohansinghjammu-shamseerjkਸਨਮਾਨ ਯੋਗ ਰਾਸ਼ਟਰਪਤੀ {ਭਾਰਤ} ਸ਼੍ਰੀ ਮਤੀ ਪ੍ਰਤਿਭਾ ਪਾਟਿਲ ਜੀ
ਵਾਹਿਗੁਰੂ ਜੀ ਕਾ ਖ਼ਾਲਸਾ।ਵਾਹਿਗੁਰੂ ਜੀ ਕੀ ਫਤਹਿ ।
ਰਾਸ਼ਟਰਪਤੀ ਜੀ! ਆਪ ਜੀ ਦੇਸ਼ ਦੇ ਸਭ ਤੋਂ ਉੱਚੇ ਤੇ ਸਵਿਧਾਨਿਕ ਉਹਦੇ ਤੇ ਬਿਰਾਜਮਾਨ ਹੋ,ਜਿਸ ਲਈ ਸਮੁੱਚੇ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਦੇਸ਼ ਦੇ ਹਿੱਤਾਂ ਦਾ ਖ਼ਿਆਲ ਰੱਖਣਾ ਆਪ ਜੀ ਦਾ ਸਰਵੋਤਮ ਕਾਰਜ਼ ਤੇ ਫਰਜ਼ ਹੈ ਅਤੇ ਆਪਣੇ ਜਾਂ ਆਪਣੀ ਕੌਮ ਨਾਲ ਹੋ ਰਹੀ ਜ਼ਿਆਦਤੀ ਬਾਰੇ ਆਪ ਜੀ ਨੂੰ ਦੱਸਣਾ ਸਾਡਾ ਸੰਵਿਧਾਨਿਕ ਹਕ ਹੈ ਇਸ ਲਈ ਆਪ ਜੀ ਨਾਲ ਕੁੱਝ ਵਿਚਾਰਾਂ ਦੀ ਸਾਂਝ ਕਰ ਰਹੇ ਹਾਂ।ਸਾਡੀ ਵਿਚਾਰ ਦਾ ਮੱਕਸਦ ਦੇਸ਼ ਦੇ ਹਿਤਾਂ ਦਾ ਖਿਆਲ,ਮਨੁੱਖੀ ਅਦਿਕਾਰਾਂ ਦੀ ਰਾਖੀ ਅਤੇ ਖ਼ਾਸ ਕਰਕੇ ਇਸ ਵੇਲੇ ਸਿੱਖ ਕੌਮ ਦੇ ਨਾਲ ਹੋ ਰਹੀ ਨਾ ਇੰਨਸਾਫੀ ਨੂੰ ਆਪ ਜੀ ਦੇ ਧਿਆਨ ਹਿਤ ਕਰ ਰਹੇ ਹਾਂ।
ਜਿਵੇਂ ਕਿ ਇਕ ਪਾਸੇ ਤਾਂ ਸੱਤਾਧਾਰੀ ਭਾਰਤੀ ਸਿਆਸਤਦਾਨ ਪੰਜਾਬ ,ਕਸ਼ਮੀਰ ਸਮੇਤ ਬਾਕੀ ਦੀਆਂ ਸਟੇਟਾਂ ਵਿਚ ਚਲ ਰਹੇ ਹਥਿਆਰਬੰਦ ਲਹਿਰਾਂ ਵਿਚ ਸ਼ਾਮਲ ਲੋਕਾਂ ਨੂੰ ਆਪੀਲਾਂ ਕਰ ਰਹੇ ਹਨ ਕਿ ਨੌਜਵਾਨ ਹਥਿਆਰਬੰਦ ਰਾਹ ਤਿਆਗ ਕੇ ਮੁੱਖਧਾਰਾ ਵਿਚ ਸ਼ਾਮਲ ਹੋਕੇ ਆਪਣੀ ਗਲ ਕਰਣ, ਗੌਲੀ ਦੀ ਥਾਂ ਬੋਲੀ ਨਾਲ ਮਸਲੇ ਹਲ ਕਰਵਾਉਣ ਲਈ ਅੱਗੇ ਆਉਣ ।ਦੁਜੇ ਪਾਸੇ ੪੬ ਸਾਲ ਦੇ ਸਰਦਾਰ ਪ੍ਰੋ:ਦਵਿੰਦਰਪਾਲ ਸਿੰਘ ਭੁੱਲਰ ਨੂੰ ਬਿਨਾ ਕਿਸੇ ਠੌਸ ਸਬੂਤ ਦੇ ੧੭ {ਹੁਨ ੨੦}ਸਾਲ ਜੇਲ ਕਟਾਉਣ ਤੋਂ ਬਾਅਦ ਵੀ ਤਸੀਹੇ ਦੇ ਕੇ ਲੇਏ ਗਏ ਹਲਫੀਆ ਬਿਆਨ ਦੇ ਆਧਾਰਤ ਫਾਂਸੀ ਤੇ ਚੜਾਉਣ ਲਈ ਯਤਨਸ਼ੀਲ ਹੈ, ਸਰਦਾਰ ਭੁੱਲਰ ਦੇ ਕੇਸ ਵਿਚ ੧੩੩ ਗਵਾਹ ਭੁੱਗਤੇ ਹਨ , ਪਰ ਕਿਸੇ ਇਕ ਨੇ ਵੀ ਸਰਦਾਰ ਭੁੱਲਰ ਨੂੰ ਦੋਸ਼ੀ ਨਹੀਂ ਮਨਿਆ ਹੈ।ਇੱਥੋ ਤਕ ਕੇ ਸੁਪਰੀਮ ਕੋਰਟ ਦੇ ਤਿੰਨਾਂ ਜੱਜਾਂ ਦੇ ਬੈਂਚ ਚੋਂ ‘ਐਮ.ਬੀ.ਸ਼ਾਹ’ ਨੇ ਪ੍ਰੋ:ਭੁੱਲਰ ਨੂੰ ਬਰੀ ਕਰਨ ਦਾ ਫੈਸਲਾ ਦਿਤਾ ਤੇ ਦੋ ਜੱਜਾਂ ਬੀ.ਐਨ.ਅਗਰਵਾਲ ਅਤੇ ਅਰੀਜ਼ੀਤ ਪਸ਼ਾਇਤ ਨੇ ਫਾਂਸੀਂ ਦੀ ਸਜ਼ਾ ਸੁਨਾਈ ਸੀ ।ਜੇ ਕਿਸੇ ਕੇਸ ਵਿਚ ਇਕੋ ਬੈਂਚ ਦੇ ਤਿਨ ਜੱਜ ਹੀ ਆਪਸ ਵਿਚ ਸਹਿਮਤ ਨਹੀਂ ਹਨ ਤਾਂ ਫਿਰ ਕੇਸ ਜਰੂਰ ਵਿਚਾਰਨਯੌਗ ਹੈ।
ਰਾਸ਼ਟਰਪਤੀ ਜੀ! ਆਪ ਜੀ ਦੀ ਵਾਧੀਕ ਜਾਨਕਾਰੀ ਲਈ ਅਰਜ਼ ਕਰਣਾ ਚਾਹਾਂਗਾ ਕਿ ਇਸ ਵੇਲੇ ੪੬ ਸਾਲ ਦੇ ਹੋ ਚੁਕੇ ਸਰਦਾਰ ਪ੍ਰੋ:ਭੁੱਲਰ ਇਕ ਚੰਗੇ ਪੜੇ ਲਿਖੇ ਪਰਿਵਾਰ ਤੇ ਸਮਾਜ਼ ਦੀ ਸ਼ਲਾਘਾਯੌਗ ਸੇਵਾ ਨਿਭਾ ਚੁਕੇ ਪਰਿਵਾਰ ਨਾਲ ਸਮਬੰਧ ਰਖਦੇ ਹਨ ਅਤੇ ਉਹ ਖੁੱਦ ਵੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁੱਧਿਆਣਾ ਵਿਚ ਪ੍ਰੋਫੈਸਰ ਦੀ ਸੇਵਾ ਨਿਬਾਹੁਣ ਦੇ ਦੁਰਾਣ ਹੀ ਕੁੱਝ ਸਮਾ ਪਹਿਲਾਂ ਹੀ ਉਣਾ ਦਾ ਅਨੰਦ ਕਾਰਜ਼ {ਵਿਆਹ} ਹੋਇਆ ਸੀ , ਜੱਦ ਸਿੱਖਾਂ ਤੇ ਹੋ ਰਹੇ ਜ਼ੁਲਮ ਵਿਰੁਧ ਅਵਾਜ਼ ਬੁਲੰਦ ਕਰਣ ਬੱਦਲੇ ਸਰਦਾਰ ਪ੍ਰੋਫੈਸਰ ਭੁੱਲਰ ਤੇ ਅੱਤਵਾਦੀ ਹੋਣ ਦਾ ਦੌਸ਼ ਜਬਰਣ ਥੌਪ ਦਿਤਾ ਗਿਆ , ਤਾਂ ਸੁਭਾਵਿਕ ਹੀ ਉਨਾਂ੍ਹ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ।ਸਰਦਾਰ ਪ੍ਰੋ:ਭੁੱਲਰ ਦੇ ਮਾਤਾ ਜੀ ਦਾ ਕਹਿਣਾ ਹੈ ਕਿ ਇਸ ਦੋਰਾਨ ਪੰਜਾਬ ਪੁਲਿਸ ਦੇ ਆਫਿਸਰ ਸੁਮੇਧ ਸੈਣੀ ਦੀ ਟੀਮ ਨੇ ਸਰਦਾਰ ਪ੍ਰੋ:ਭੁਲਰ ਦੇ ਪਿਤਾ,ਮਾਸੜ ਤੇ ਦੋਸਤ ਨੂੰ ਗੈਰ ਕਾਨੂੰਨੀ ਢੰਗ ਨਾਲ ਚੁੱਕ ਕੇ {ਕਤਲ} ਲਾਪਤਾ ਕਰ ਦਿਤਾ ਤੇ ਖੁਦ ਮਾਤਾ ਜੀ ਨੂੰ ਵੀ ਆਪਣੀ ਜਾਨ ਬਚਾਉਣ ਲਈ ਕਾਫੀ ਸਮਾਂ ਘਰ ਛੱਡਣਾ ਪਿਆ ਸੀ ਹੁਣ ਤਕ ਮਾਤਾ ਜੀ ਅਤੇ ਪ੍ਰੋਫੈਸਰ ਸਰਦਾਰ ਭੁੱਲਰ ਵਲੋਂ ਕਈਂ ਬਾਰ ਆਪਣੇ ਪਰਿਵਾਰ ਦੇ ਕਾਤਲ ਇਸ ਸਰਕਾਰੀ ਅੱਤਵਾਦੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ, ਪਰ ਇਸ ਕਾਤਲ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਬਲਕੇ ਪੰਜਾਬ ਸਰਕਾਰ ਨੇ ਇਸ ਕਾਤਲ ਨੂੰ ਵੀਜੀ ਲੈਂਸ ਚੀਫ ਬਣਾਕੇ ਆਪਣੀ ਛੱਤਰ-ਛਾਇਆ ਹੇਠ ਰਖਿਆ ਹੋਇਆ ਹੈ, ਕੀ ਇੰਝ ਭਾਰਤੀ ਕਾਨੂੰਨ ਨੂੰ ਦੋਹਰੇ ਮਾਪਡੰਢ ਰਾਹੀਂ ਪੇਸ਼ ਨਹੀਂ ਕੀਤਾ ਜਾ ਰਿਹਾ ?
ਰਾਸ਼ਟਰਪਤੀ ਜੀ!  ੧੯੮੪ ਵਿਚ ਕਸ਼ਮੀਰ ਤੋਂ ਕਨਿਆਕੁਮਾਰੀ ਤਕ ਗੈਰ ਸਰਕਾਰੀ ਅਤੇ ਸਰਕਾਰੀ ਅੱਤਵਾਦੀਆਂ ਵਲੋਂ ਹਜ਼ਾਰਾਂ ਸਿੱਖਾਂ ਨੂੰ ਜੀਉਂਦਿਆਂ ਸਾੜਿਆ ਗਿਆ, ਹਜ਼ਾਰਾਂ ਹੀ ਸਿੱਖ ਬੱਚੀਆਂ ਅਤੇ ਔਰਤਾਂ ਨਾਲ ਗੈਂਗ ਰੇਪ ਕੀਤੇ ਗਏ, ਸਰਬਤ ਦਾ ਭਲਾ ਮੰਗਣ ਵਾਲੀ ਅਤੇ ਭਾਰਤ ਨੂੰ ਮੁਗਲਾਂ ਅੰਗਰੇਜਾਂ ਦੀ ੧੨ ਸੌ ਸਾਲ ਦੀ ਗੁਲਾਮੀਂ ਤੋਂ ਨਜ਼ਾਤ ਦਿਵਾਉਨ ਵਿਚ ਅਹਿਮ ਰੋਲ ਅਦਾ ਕਰਣ ਵਾਲੀ,ਭਾਰਤ ਦੀ ਅਜ਼ਾਦੀ ਤੇ ਰੱਖਵਾਲੀ ਲਈ ਸਭ ਤੋਂ ਵੱਧ ਜਾਣਾ ਕੁਰਬਾਣ ਕਰਣ ਵਾਲੀ, ਸਭ ਤੋਂ ਵੱਧ ਫਾਂਸੀ ਦੇ ਫੰਦੇ, ਕਾਲੇ ਪਾਣੀ ਦੀ ਸਜ਼ਾ, ਉਮਰਕੈਦਾਂ ਅਤੇ ਅੰਗਰੇਜ਼ਾ ਤੋਂ ਤਸੀਹੇ ਹੰਢਾਉਣ ਵਾਲੀ , ਸਿੱਖ ਕੌਮ ਦੇ ਗੁਰੂਦੁਆਰੇ ਤੇ ਧਰਮ ਗੰ੍ਰਥ ਗੁਰੂ ਗੰ੍ਰਥ ਸਾਹਿਬ ਸਭ ਜੋ ਸਭ ਲਈ ਸਾਂਝੇ ਹਨ, ਅਗਨ ਭੇਟ ਕਰ ਦਿਤੇ ਗਏ, ਪਰ ੨੭ ਸਾਲ ਬੀਤ ਜਾਣ ਤੋਂ ਬਾਅਦ ਵੀ ਸੱਜਣ ਕੁਮਾਰ, ਐਚ.ਕੇ.ਐਲ. ਆਦਿ ਵਰਗੇ ਕਿਸੇ ਇਕ ਮੁੱਖ ਦੋਸ਼ੀ ਨੂੰ ਕੋਈ ਵੀ ਸਜ਼ਾ ਨਹੀਂ ਦਿਤੀ ਗਈ।ਪਰ ਕੌਮ ਦੇ ਸਪੂਤ ਸਿੱਖ ਨੌਜਵਾਨਾਂ ਨੂੰ ਇਸ ਨਸਲਕੁਸ਼ੀ ਵਿਰੁਧ ਅਵਾਜ਼ ਉਠਾਣ ਦੇ ਦੋਸ਼ ਵਿਚ ਫਾਂਸੀ ਅਤੇ ਤਮਾਮ ਉਮਰ ਜੇਲ ਵਰਗੀਆਂ ਸਜ਼ਾਵਾਂ ਦਿੱਤੀਆਂ ਜਾ ਚੁਕੀਆਂ ਹਨ ਅਤੇ ਦਿਤੀ ਜਾਂ ਰਹੀਆਂ ਹਨ।ਕੀ ਕਾਨੂੰਨ ਦੀ ਦੇਵੀ ਦਾ ਕਾਨੂੰਨ ਸਿੱਖਾਂ ਖਿਲਾਫ ਇਸਤਮਾਲ ਕਰਣ ਵਾਲਾ ਇਹ ਦੋਗਲਾ ਮਾਪਢੰਡ ਨਹੀਂ ? ਜਿੱਸ ਦੇਸ਼ ਵਿਚ ਕਿਸੇ ਵਦੇਸ਼ੀ ਕਿਰਕਟ ਖਿੱਡਾਰੀ ਵਲੋਂ ਕਿਸੇ ਭਾਰਤੀ ਖਿੱਡਾਰੀ ਨੂੰ ਗਾਲ ਕੱਢੇ ਜਾਣ, ਕਿਸੇ ਹੀਰੋ-ਹੀਰੋਈਅਨ ਜਾਂ ਕਿਸੇ ਲੀਡਰ ਨੂੰ ਸਰਦਰਦ ਹੋ ਜਾਣ ਜਾਂ ਕਿਸੇ ਅਮੈਰਕਾ ਵਰਗੇ ਮੁਲਕ ਦੇ ਰਾਸਟਪਤੀ ਵਲੋਂ ਪਾਲੇ ਜਾਨ ਵਾਲੇ ਕੁਤੇ ਜਾਂ ਉਸ ਦੀ ਨਸਲ ਅਤੇ ਨਾਂ ਉਤੇ ਤਾਂ ਭਾਰਤੀ ਮੀਡੀਆ ਵਲੋਂ ਕਈ ਕਈ ਦਿਨ ਬ੍ਰੇਕਿੰਗ ਨਿਊਜ਼ ਦਿਤੀ ਜਾਂਦੀ ਹੈ, ਬਿਲਕੁਲ ਮਾਮੂਲੀ ਜੇਹੀ ਖ਼ਬਰ ਨੂੰ ਇਤਿਹਾਸ ਵਿਚ ਸਭ ਤੋਂ ਵੱਡੀ ਤੇ ਦੁਖਦਾਈ ਖ਼ਬਰ ਬਣਾਕੇ ਪੇਸ਼ ਕੀਤਾ ਜਾਂਦਾ ਹੈ,ਪਾਕਿਸਤਾਨ ਵਿਚ ਚਾਰ ਬੰਬ ਧਮਾਕਿਆਂ ਵਿਚ ਫਾਂਸੀ ਦੀ ਸਜ਼ਾ ਪਰਾਪਤ ਸਰਬਜੀਤ ਦੀ ਰਿਹਾਈ ਲਈ ਭਾਰਤ ਦੀ ਹਾਕਮ ਜਮਾਤ ਵਲੋਂ ਯਤਨ ਕੀਤੇ ਜਾ ਰਹੇ ਹਨ, ਸਰਬਜੀਤ ਦੇ ਸਬੰਧੀ ਛੋਟੀ ਤੋਂ ਛੋਟੀ ਖਬਰ ਅਖਵਾਰ ਦੀ ਸੁਰਖੀ ਬਣਦੀ ਹੈ ।ਪਰ ਪ੍ਰੋ:ਭੁੱਲਰ ਲਈ ਦੁਨੀਆ ਭਰ ਵਿਚ ਹਜ਼ਾਰਾਂ ਸਿੱਖਾਂ ਵਲੋਂ ਕੀਤੇ ਜਾ ਰਹੇ ਫਾਂਸੀ ਦੀ ਸਜ਼ਾ ਵਿਰੁਧ ਰੋਸ ਮਾਰਚਾਂ ਦੀ ਖਬਰ ਤਕ ਨਹੀਂ ਦਿਤੀ ਜਾਂਦੀ, ਬਾਬਾ ਰਾਮ ਦੇਵ ਦੇ ਪੰਡਾਲ ਵਿਚ ਹੋਈ ਕਾਰਵਾਈ ਨੂੰ ਜਲਿਆਂ ਵਾਲੇ ਮਹਾਨ ਸਾਕੇ ਨਾਲ ਜੋੜਕੇ ਪੇਸ਼ ਕਰਣੋਂ ਵੀ ਇਹ ਨਹੀਂ ਹੱਟਦੇ।ਪਰ ਦੇਸ਼ ਅੰਦਰ ਹਜ਼ਾਰਾਂ ਸਿੱਖਾਂ-ਮੁਸਲਮਾਨਾਂ-ਇਸਾਈਆਂ-ਦਲਿਤਾਂ ਉਤੇ ਜੋਂ ਦਿਲ ਦਹਿਲਾਉਣ ਵਾਲੇ ਜ਼ੁਲਮ ਹੋਏ ਅਤੇ ਹੋ ਰਹੇ ਹਨ, ਉਨਾਂ੍ਹ ਵਿਰੁਧ ਇਸ ਆਖੌਤੀ ਰਾਸ਼ਟਰਵਾਦੀ ਫਿਰਕੂ ਮਾਨਸਿਕਤਾ ਨੇ ਕਦੇ ਅਵਾਜ਼ ਨਹੀਂ ਉਠਾਈ ਬਲਕੇ ਘੱਟ ਗਿਣਤੀਆਂ ਤੇ ਹੋ ਰਹੇ ਹਰ ਹਮਲੇ ਤੇ ਜ਼ੁਲਮ ਦਾ ਸਮਰਥਣ ਹੀ ਕੀਤਾ ਹੈ ਜਿਵੇਂ ਕਿ ਸਿੱਖਾਂ ਦੇ ਮੁੱਕਦਸ ਸਥਾਨ ਦਰਬਾਰ ਸਾਹਿਬ ਤੇ ਹਮਲਾ ਪੂਰੇ ਭਾਰਤ ਦੇ ੧੬ ਤੋਂ ਵੱਧ ਰਾਜਾਂ ਵਿਚ ਸਿੱਖਾਂ ਦਾ ਕਤਲਏਆਮ ਅਤੇ ਗੁੱਜਰਾਤ ਵਿਚ ਮੁਸਲਮਾਨਾਂ ਦਾ,ਊੜੀਸਾ ਵਿਚ ਇਸਾਈਆਂ ਦੇ ਕਤਲਏਆਮ ਨੂੰ ਬੜਾ੍ਹ ਛੁਟਿਆ ਕੇ ਮਾਮੂਲੀ ਜੇਹੀ ਖ਼ਬਰ ਵਾਂਗ ਪੇਸ਼ ਕੀਤਾ ਜਾਦਾ ਹੈ।ਜੱਦ ਕੇ ਇਸ ਦੋਰਾਣ ਵਾਪਰੀਆਂ ਘੱਟਨਾਵਾਂ ਨੂੰ ਪੜਕੇ ਤਾਂ ਔਰੰਗਜੇਬ, ਜਨਰਲ ਡਾਇਰ ਅਤੇ ਹਿੱਟਲਰ ਵਰਗੇ ਜ਼ਾਲਮਾਂ ਦੀ ਰੂਹ ਵੀ ਕੰਬ ਜਾਵੇ ਪਰ ਦੇਸ਼ ਦੀ ਹਿੰਦੂ ਫਿਰਕੂ ਜਮਾਤ ਨੂੰ ਇਹ ਸੱਭ ਕੁੱਝ ਬੜਾਂ ਮਾਮੁਲੀ ਲਗਦਾ ਹੈ ਅਤੇ ਦੋ ਚਾਰ ਸਿਆਸੀ ਚੇਲਿਆਂ ਨੂੰ ਮਾਰੀਆਂ ਗਈਆਂ ਲਾਠੀਆਂ ਦੁਨੀਆਂ ਦਾ ਸਭ ਤੋਂ ਵੱਡਾ ਅੱਤਿਆਚਾਰ ਦਿਸਦਾ ਹੈ।
ਰਾਸ਼ਟਰਪਤੀ ਜੀ! ਫਿਰ ਸਾਡੇ ਹਕ ਵਿਚ ਅਵਾਜ਼ ਕੌਣ ਚੁਕੇਗਾ ? ਕਿaੁਂਕਿ ਸ਼ਾਂਤਮਈ ਢੰਗ ਨਾਲ ਆਪਣਾ ਦੁਖੜਾ ਸੁਨਾਉਣ ਵਾਲੇ ਕੌਮ ਦੇ ਪੰਥਕ ਆਗੂਆਂ ਨੂੰ ਸੱਚ ਹੱਕ ਲਈ ਬੋਲਣ ਤੇ ਅੱਤਵਾਦ ਦੇ ਝੂਠੇ ਕੇਸ ਪਾਕੇ ਜ਼ੇਲ ਵਿਚ ਡੱਕ ਦਿਤਾ ਜਾਂਦਾ ਹੈ।
“ਹਮ ਉੱਫ ਵੀ ਕਰਤੇ ਹੈਂ ਤੋਂ ਖਤਾ ਹੋਤੀ ਹੈ,ਵੋ ਕਤਲ ਵੀ ਕਰਤੇ ਹੈ ਔਰ ਚਰਚਾ ਨਹੀਂ ਹੋਤੀ”
ਰਾਸ਼ਟਰਪਤੀ ਜੀ ! ਜੇ ਭਾਰਤ ਦੀ ਹੀ ਜੇਲ ਵਿਚ ਬੰਦ ਬਜਰੰਗ ਦਲ ਦੇ ਲੀਡਰ ਦਾਰਾ ਸਿੰਹੁ ਜਿਸ ਤੇ ਇਕ ਸਮਾਜ ਸੇਵਕ ਵਦੇਸ਼ੀ ਇਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ ਤੇ ਉਸਦੇ ਬਚਿਆਂ ਨੂੰ ਜੀਉਂਦਿਆ ਸਾੜ ਦੇਣ ਦਾ ਦੋਸ਼ ਹੈ ,ਜਿਸ ਨੂੰ ਇਸ ਕੇਸ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ , ਪਰ ਛੇਤੀ ਹੀ ਉਹ ਸਜਾ ਉਮਰ ਕੈਦ ਵਿਚ ਬਦਲ ਦਿਤੀ ਗਈ ਹੈ।ਇਸੇ ਤਰਾਂ ੩੦੦ ਸਿੱਖਾਂ ਦੇ ਕਤਲ ਦੇ ਦੋਸ਼ ਵਿਚ ਕੈਦ ਕਿਸ਼ੋਰ ਲਾਲ ਨੂੰ ਪੰਜ ਕੇਸਾਂ ਵਿਚ ਫਾਂਸੀ ਦੀ ਸਜਾ ਦਿੱਤੀ ਗਈ ਸੀ ਜੋ ਬਾਅਦ ਵਿਚ ਬਦਲ ਕੇ ਉਮਰ ਕੈਦ ਕਰ ਦਿਤੀ ਅਤੇ ਸਰਕਾਰੀ ਛੁੱਟੀ ਪੈਰੋਲ ਵੀ ਦਿਤੀ ਜਾ ਰਹੀ ਹੈ।ਇਸੇ ਕੜੀ ਵਿਚ ਪਾਕਿਸਤਾਨ ਜੇਲ ਵਿਚ ਬੰਦ ਸਰਬਜੀਤ ਸਿੰਹੁ ਜੋ ਕਿ ਪਾਕਿਸਤਾਨ ਦੀ ਸਰਕਾਰ ਦੇ ਕਹਿ ਮੁਤਾਬਕ ਬੰਬ ਧਮਾਕਿਆਂ ਦੇ ਦੋਸ਼ ਵਿਚ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਿਹਾ ਹੈ ਉਸ ਦੀ ਰਿਹਾਈ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ, ਪਰ ਆਪਣੇ ਹੀ ਦੇਸ਼ ਵਿਚ ਪ੍ਰੋਫੈਸਰ ਭੁੱਲਰ ਨੂੰ ਫਾਹੇ ਲਾਉਣ ਦੀ ਜਿੱਦ ਕਿਉਂ ? ਸੈਂਕੜੇ ਮੁਸਲਮਾਨਾਂ ਨੂੰ ਬੰਬ ਧਮਾਕਿਆਂ ਵਿਚ ਮਾਰਨ ਵਾਲੇ ਕਰਨਲ ਸ਼ੀ੍ਰਕਾਂਤ ਪ੍ਰੋਹਿਤ, ਸਾਧਵੀ ਪ੍ਰੱਗਿਆ ਠਾਕੁਰ,ਸ਼ੱਕਰਾਂਚਾਰੀਏ {ਦਇਆ ਨੰਦ ਪਾਂਡੇ} ਤੇ ਇਨਾਂ੍ਹ ਵਰਗੇ ਕਈਂ ਹਿੰਦੂ ਅੱਤਵਾਦੀ ਮਾਲੇਗਾਵ,ਸਮਜੋਤਾ ਐਕਸਪ੍ਰੈਸ,ਨਾਂਦੇੜ ਦੇ ਬੰਬ ਧਮਾਕਿਆਂ ਵਿਚ ਸ਼ਾਮਲ ਪਾਏ ਗਏ ਹਨ ।ਫਿਰ  ਗੁਜਰਾਤ ਅੰਦਰ ਹਜ਼ਾਰਾਂ ਮੁਸਲਮਾਨਾਂ ਨੂੰ ਕਤਲ ਕਰਵਾਉਣ ਵਾਲੇ ਨਰੀਦੰਰ ਮੋਦੀ ਅਤੇ ਇਨਾ ਦੇ ਸਾਥੀਆਂ ਨੂੰ ਸਰਦਾਰ ਭੁੱਲਰ ਦੇ ਬਰਾਵਰ ਸਜ਼ਾ ਕਿਉਂ ਨਹੀਂ ? ਇਨਾਂ੍ਹ ਅੱਤਵਾਦੀਆਂ ਨੂੰ ਸਜ਼ਾ ਦੇਣੀ ਤਾਂ ਦੂਰ , ਜੇ ਕੋਈ ਇਨਾਂ ਨੂੰ ਅੱਤਵਾਦੀ ਵੀ ਕਹੇ ਤਾਂ ਹਿੰਦੂ ਦਹਿਸ਼ਤਗਰਦ ਤਨਜ਼ੀਮਾਂ ਉਸ ਇੰਨਸਾਨ ਨੂੰ ਮਾਰ ਮੁਕਾ ਦੇਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦੇਂਦੀਆਂ ਹਨ।ਇਨਾਂ੍ਹ ਘੱਟ ਗਿਣਤੀਆਂ ਦੇ ਕਾਤਲਾਂ ਨੂੰ ਬੀ.ਜੀ.ਪੀ. ,ਬਜਰੰਗ ਦਲ, ਵਿਸ਼ਵ ਹਿੰਦੂ ਪ੍ਰਸ਼ਿੱਦ, ਆਰ.ਐਸ.ਐਸ. ਅਤੇ ਸ਼ਿੱਵ ਸੈਨਾ ਵਾਲੇ ਆਪਣਾ ਹੀਰੋ ਮਣਦੇ ਹਨ ਅਤੇ ਇਹ ਲੋਕ ਸਰਦਾਰ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੇਣ ਦੀ ਵਕਾਲਤ ਅਤੇ ਫਿਰਕੂ ਸਿਆਸਤ ਕਰ ਰਹੇ ਹਨ।ਜਦੋਂ ਕਿ ਇਨਾਂ ਬੀ.ਜੀ.ਪੀ. ਤੇ ਸ਼ਿੱਵ ਸੈਨਾ ,ਬਜਰੰਗ ਦਲ ਦੇ ਕਈਂ ਲੋਕਾਂ ਦੇ ਕੇਸ ਪੂਰੀ ਤਰਾਂ ਕਰੂਰਤਾ ਭਰੇ,ਮਨੁੱਖਤਾ ਵਿਰੋਦੀ, ਘੱਟ ਗਿਣਤੀ ਵਿਰੋਦੀ, ਦੇਸ਼ ਵਿਰੋਧੀ,ਦੇਸ਼ ਨੂੰ ਵੰਡਣ ਵਾਲੇ ਤੇ ਬਰਬਾਦ ਕਰਣ ਵਾਲੇ ਹਨ।ਇਨਾਂ੍ਹ ਦੇ ਮੁਕਾਬਲੇ ਸਰਦਾਰ ਭੁੱਲਰ ਦਾ ਕੇਸ ਬੜਾ ਸਹਿਜ਼ ਅਤੇ ਸਾਧਾਰਣ ਲਗਦਾ ਹੈ।ਕੀ ਦੇਸ਼ ਦੇ ਹਾਕਮਾਂ ਨੂੰ ਅਜਿਹੇ ਫੈਸਲੇ ਕਰਣੇ ਚਾਹੀਦੇ ਹਨ ਕਿ ਜਿਸ ਨਾਲ ਭਵਿੱਖ ਵਿਚ ਹੋਰ ਨੌਜਵਾਨ ਨਿਆਪ੍ਰਨਾਲੀ ਤੋਂ ਨਿਰਾਸ਼ ਹੋਕੇ ਕਾਨੂੰਨ ਹੱਥ ਵਿਚ ਲੈਣ ਵਾਲੀ ਮਾਨਸਿਕਤਾ ਅਪਨਾਉਣ ਲਈ ਮਝਬੂਰ ਹੋ ਜਾਣ ? ਜਾਂ ਇਹ ਸਮਜ਼ਣ ਲਗ ਜਾਣ ਕੇ
“ਕਿ ਸਿੱਖਾਂ ਨੂੰ ਇੰਨਸਾਫ ਨਾ ਦੇਣਾ ਹੀ ਭਾਰਤੀ ਇੰਨਸਾਫ ਹੈ”?
ਰਾਸ਼ਟਰਪਤੀ ਜੀ!ਮੇਰੇ ਆਪਣੇ ਵੱਡੇ ਭਰਾ ਸਰਦਾਰ ਚਰਣਜੀਤ ਸਿੰਘ {ਅਜ਼ਾਦ}ਨੂੰ ੧੯੯੬ ਵਿਚ ਜੰਮੂ ਦੇ ਪੁਲਿਸ ਆਫਿਸਰ ਡਾ:ਕਮਲ ਸੈਣੀ {ਐਸ.ਐਸ.ਪੀ} ਵਲੋਂ ਗੈਰ ਕਾਨੂੰਨੀ ਢੰਗ ਨਾਲ ਗਿੱ੍ਰਫਤਾਰ ਕਰਕੇ ਲਾਪਤਾ ਕਰ ਦਿਤਾ ਗਿਆ ਸੀ।ਸਾਡੀ ਮਾਤਾ ਆਪਣੇ ਬੱਚੇ ਲਈ ਥਾਣੇ ਐਫ.ਆਈ.ਆਰ ਦਰਜ ਕਰਵਾਉਣ ਗਈ ਤਾਂ ਇਸ ਆਫਿਸਰ ਨੇ ਰਿਪ੍ਰੋਟ ਤਕ ਦਰਜ ਨਾ ਹੋਣ ਦਿਤੀ।ਮੈਨੂੰ ਇਸ ਜ਼ੁਲਮ ਵਿਰੁਧ ਬੋਲਨ ਕਰਕੇ ਕਦੀ ਛੇ ਮਹੀਨੇ, ਕਦੀ ਗਿਆਰਾਂ ਮਹੀਨੇ, ਗੈਰ ਕਾਨੂੰਨੀ ਢੰਗ ਨਾਲ ਥਾਣਿਆਂ-ਤਸੀਹੇ ਘਰਾਂ ਵਿਚ ਅਤੇ ੫ ਸਾਲ ਜੇਲ ਵਿਚ ਰਖਿਆ ਜਾ ਚੁਕਿਆ ਹੈ।ਆਖਰ ਸਾਡੀ ਮਾਤਾ ਬੀਬੀ ਸਤਨਾਮ ਕੌਰ ਵੀ ਹਜਾਰਾਂ ਸਿੱਖ ਮਾਂਵਾਂ ਵਾਂਗ ਆਪਣੇ ਪੁੱਤਰਾਂ ਲਈ ਇੰਨਸਾਫ ਦੀ ਉਡੀਕ ਕਰਦੇ ਸੰਸਾਰ ਨੂੰ ਅਲਵਿਦਾ ਕਹਿ ਚੁਕੇ ਹਨ।ਪਰ ਇੰਨਸਾਫ ਦੀ ਦੇਵੀ ਨੇ ਅਜ ਤਕ ਸਾਨੂੰ ਦਰਸ਼ਨ ਨਹੀਂ  ਦਿਤੇ…ਸ਼ਾਇਦ ਹੁਣ ਅਸੀ ਨਾ ਉਮੀਦ ਵੀ ਹੋ ਚੁਕੇ ਹਾਂ।ਪਰ ਅਜ ਫਿਰ ਇਕ ਵਾਰ ਹਿਮੰਤ ਕਰਕੇ ਸਰਦਾਰ ਪ੍ਰੋ:ਦਵਿੰਦਰਪਾਲ ਸਿੰਘ ਭੁੱਲਰ ਲਈ ਇੰਨਸਾਫ ਦੇ ਬੂਹੇ ਤੇ ਦੱਸਤਕ ਦੇ ਰਹੇ ਹਾਂ।ਅਜ ਇੱਕਲੇ ਅਸੀ ਹੀ ਨਹੀਂ ਕੌਮ ਦਾ ਬੱਚਾ-ਬੱਚਾ ਸਮੂੰਹ ਬੰਦੀ ਸਿੱਖਾਂ ਲਈ ਅਤੇ ਪੂਰੀ ਕੌਮ ਲਈ ਭਾਰਤ ਅੰਦਰ ਸਿੱਖਾਂ ਨਾਲ ਹੋ ਰਹੀਆਂ ਨਾ ਇੰਨਸਾਫੀਆਂ ਨੂੰ ਲੈਕੇ ਫਿੱਕਰਮੰਦ ਹੈ।
ਰਾਸ਼ਟਰਪਤੀ ਜੀ! ਸਰਦਾਰ ਭੁੱਲਰ ਨੂੰ ਫਾਂਸੀ ਦੇਣ ਦੀ ਮੰਗ ਕਰਣ ਵਾਲੇ ਅੰਮ੍ਰਿਤਸਰ ਦੇ ਸੈਕਲ ਚੌਰ ਮਨਿਦੰਰਜੀਤ ਬਿੱਟਾ ਵਰਗੇ ਲੋਕਾਂ ਦੀਆਂ ਜੇ ਕਰਮ ਕੁੰਡਲੀਆਂ ਖੰਖਾਲੀਆਂ ਜਾਣ ਤਾਂ ਮਾਮਲਾ ਇਕ ਦਮ ਸਾਫ ਹੋ ਜਾਵੇਗਾ ਕਿ ਸਰਕਾਰ ਤੋਂ ਜੈਡ ਸਕਿਉਰਟੀ ਲੈਕੇ ਫਿਰਣਵਾਲਾ ਇਹ ਆਖੋਤੀ ਦੇਸ਼ ਭਗਤ ਅਸਲ ਵਿਚ ਇਕ ਚੌਰ ਉੱਚਕਾ ਅਤੇ ਕੁਝ ਲੋਕਾਂ ਦੇ ਸਿਆਸੀ ਹੱਥ ਠੋਕੇ ਤੋਂ ਵੱਧ ਕੁੱਝ ਵੀ ਨਹੀਂ।
ਰਾਸ਼ਟਰਪਤੀ ਜੀ! ਪਹਿਲਾਂ ਹੀ ਦੇਸ਼ ਦੇ ਹਾਕਮਾਂ ਵਲੋਂ ਦਰਬਾਰ ਸਾਹਿਬ ਤੇ ਹਮਲਾ ਕਰ ਅਤੇ ਸਿੱਖਾਂ ਦੀ ਨਸਲਕੁਸ਼ੀ ਕਰਵਾਕੇ ਸਿੱਖਾਂ ਦੀ ਇਕ ਪੀੜ੍ਹੀ ਨੂੰ ਕਾਨੂੰਨ ਦੇ ਦਾਇਰੇ ਚੋਂ ਬਹਾਰ ਜਾਣ ਲਈ ਮਜਬੂਰ ਕੀਤਾ ਗਿਆ ਸੀ , ਹੁਣ ਤਕ ਸਿੱਖਾਂ ਦੇ ਕਾਤਲਾਂ ਨੂੰ ੨੭ ਸਾਲਾਂ ਵਿਚ ਕਦੀ ੧੭ ਮਿੰਟ ਲਈ ਵੀ ਜੇਲ ਵਿਚ ਨਹੀਂ ਡਕਿਆ ਗਿਆ ,ਪਰ ਸਿੱਖਾਂ ਦੇ ਬਚਿੱਆਂ ਨੂੰ ੧੭ ੧੮-੧੯ ਸਾਲ ਜੇਲ ਕੱਟਣ ਤੋਂ ਬਾਅਦ ਵੀ ਫਾਂਸੀ ਦੀ ਸਜ਼ਾ ਦਾ ਫੈਸਲਾ ਆਉਣ ਤੋਂ ਬਾਅਦ , ਸਿੱਖਾਂ ਦੀ ਆਜੋਕੀ ਪੀੜੀ ਆਪਣੇ ਵਡੇਰਿਆਂ ਵਲੋਂ ਸੀਨੇ ਤੇ ਹੰਢਾਏ ਦਰਦਾਂ ਨੂੰ ਦੁਬਾਰਾ ਬੜੀ ਸ਼ਿੱਦਤ ਨਾਲ ਮਹਿਸੂਸ ਕਰਣ ਲਗ ਪਈ ਹੈ।
ਰਾਸ਼ਟਰਪਤੀ ਜੀ !ਜੇ ਸਰਦਾਰ ਭੁੱਲਰ ਨੂੰ ਫਾਂਸੀਂ ਦਿਤੀ ਜਾਂਦੀ ਹੈ ਤਾਂ ਸਿਰਦਾਰ ਪ੍ਰੋ:ਭੁੱਲਰ ਵੀ ਬੜੇ ਮਾਨ ਸਤਿਕਾਰ ਨਾਲ ਸਿੱਖਾਂ ਦੇ ਲੱਖਾਂ ਸ਼ਹੀਦ ਨਾਇਕਾਂ ਵਿਚ ਸ਼ਾਮਲ ਕਰ ਲਏ ਜਾਨਗੇ ਅਤੇ ਸਰਦਾਰ ਭੁੱਲਰ ਦੀ ਸ਼ਹਾਦਤ ਕਈਂ ਹੋਰ ਭਾਰਤੀ ਕਾਨੂੰਨ ਨੂੰ ਬੇਦਾਵਾ ਦੇਣ ਵਾਲੀਆਂ ਸੋਚਾਂ ਦੇ ਜਨਮ ਦਾ ਕਾਰਣ ਬਣੇਗੀ ,ਜਿਸ ਨਾਲ ਇਹ ਅਵਵਿਸ਼ਵਾਸ ਦਾ ਸਿਲਸਿਲਾ ਟੁੱਟਣ ਦੀ ਬਜਾਏ ਹੋਰ ਗਹਿਰੇ ਕਦੇ ਨਾ ਭਰੇ ਜਾਣ ਵਾਲੇ ਜ਼ਖਮ ਦੇਵੇਗਾ।
ਰਾਸ਼ਟਰਪਤੀ ਜੀ! ਸਰਦਾਰ ਪ੍ਰੋ:ਭੁੱਲਰ ਨੂੰ ਫਾਂਸੀ ਦੇਣ ਨਾਲ ਭਾਰਤ ਦੇ ਜਰਮਨ ਸਰਕਾਰ ਨਾਲ ਕੀਤੇ ਗਏ ਇੱਕਰਾਰ ਦੀ ਉਲੰਗਣਾ ਹੋਵੇਗੀ ,ਨਾਲ ਹੀ ਇਹ ਵੀ ਇਕ ਹਕੀਕਤ ਹੈ ਕਿ ਸਜ਼ਾ-ਏ-ਮੌਤ ਦਾ ਕਾਨੂੰਨ ਬਰਤਾਨੀਆ ਸਰਕਾਰ ਦੀ ਹੀ ਦੇਣ ਹੈ, ਇਹ ਵੱਖਰੀ ਗਲ ਹੈ ਕਿ ਅਜ ਬਰਤਾਨੀਆ ਸਰਕਾਰ ਨੇ ਆਪਣੇ ਦੇਸ਼ ਵਿਚੋਂ ਇਸ ਕਾਲੇ ਕਾਨੂੰਨ ਨੂੰ ਖਤਮ ਕਰ ਦਿਤਾ ਹੈ।ਪਰ ਭਾਰਤੀ ਹਾਕਮ ਅਜ਼ ਵੀ ਇਸ ਰੂੜੀਵਾਦੀ ਤਾਲਿਬਾਨੀ ਅਤੇ ਹਿੱਟਲਰੀ  ਕਾਨੂੰਨ ਦਾ ਇਸਤਮਾਲ ਕਰ ਰਹੇ ਹਨ।ਜੱਦ ਕਿ ਸਾਬਕਾ ਰਾਸ਼ਟਰਪਤੀ ਡਾ:ਅਬਦੁਲ ਕਲਾਮ ਜੀ,ਸੁਪਰੀਮ ਕੌਰਟ ਦੇ ਸਾਬਕਾ ਜੱਜ ਪੀ.ਐਨ.ਭਗਵਤੀ ਜੀ,ਹਾਈ ਕੌਰਟ ਪੰਜਾਬ ਹਰਿਆਣਾ ਦੇ ਸਾਬਕਾ ਜੱਜ ਅਜੀਤ ਸਿੰਘ ਜੀ ਬੈਂਸ ਆਦਿ ਦੇਸ਼ ਦੀ ਵੱਡੀ ਹੱਸਤੀਆਂ ਨੇ ਮੌਤ ਦੀ ਸਜ਼ਾ ਦਾ ਵਿਰੋਧ ਕੀਤਾ ਹੈ।ਇਸ ਲਈ ਅਸੀ ਮੰਗ ਕਰਦੇ ਹਾਂ ਕਿ ਸਰਦਾਰ ਪ੍ਰੋ:ਦਵਿੰਦਰਪਾਲ ਸਿੰਘ ਭੁੱਲਰ ਸਮੇਤ ਬਾਕੀ ਦੇ ਲੰਮੇਂ ਸਮੇਂ ਤੋਂ ਬੰਦ ਸਿੱਖਾਂ ਅਤੇ ਸਿੱਖਾਂ ਦੇ ਰਾਜਨੀਤਕ ਆਗੂਆਂ ਭਾਈ ਦਲਜੀਤ ਸਿੰਘ ਬਿਟੂ ਆਦਿ ਨੂੰ ਬਿਨਾਂ ਕਿਸੇ ਦੇਰੀ ਤੋਂ ਰਿਹਾ ਕਰ ਦੇਣਦਾ ਉਪਰਾਲਾ ਕਰ ਲੈਣਾ ਚਾਹੀਦਾ ਹੈ।ਇਹ ਹੁਣ ਆਪ ਜੀ ਨੇ ਦਸਣਾ ਹੈ ਕਿ “ਭਾਰਤ ਵਿਚ ਸਿੱਖਾਂ ਨੂੰ ਕਦੀ ਇੰਨਸਾਫ ਮਿਲੇਗਾ”…???
“ਗੁਲਸ਼ਨ ਮੇਂ ਜ਼ਬ ਭੀ ਖ਼ੂਨ ਕੀ ਜ਼ਰੂਰਤ ਪੜੀ ਤੋਂ,
ਪਹਿਲੇ ਹਮਾਰੀ ਹੀ ਗਰਦਨ ਕਾਟੀ ਗਈ।
ਫਿਰ ਭੀ ਯੇ ਅਹਿਲੇ ਚਮਨ ਕਹਤੇ ਹੈ ਹਮ ਸੇ,
ਯੇ ਹਮਾਰਾ ਵਤਨ ਹੈ ਤੁਮਾਰਾ ਨਹੀਂ।
ਅਬ ਤੋਂ ਇਸ ਗੁਲਸ਼ਨ ਮੇਂ ਗੁਜ਼ਾਰਾ ਨਹੀਂ,
ਬਾਤ ਹੋਤੀ ਗੁਲੋਂ ਤਕ ਤੋ ਸਹਿ ਲੇਤੇ ਹਮ।
ਅਬ ਤੋਂ ਕਾਂਟੋਂ ਪੇ ਬੀ ਹਕ ਹਮਾਰਾ ਨਹੀਂ।
ਮਿਤੀ-੧੫-੬-੨੦੧੧ ਦਿਨ ਐਤਵਾਰ  ।
ਮਨਮੋਹਨ ਸਿੰਘ ਜੰਮੂ -singhmanmohanpb@gmail.com
{ਕਨਵੀਨਰ-ਦਸਮੇਸ਼ ਯੂਥ ਆਰਗੇਨਾਇਜੇਸ਼ਨ ਜੰਮੂ ਕਸ਼ਮੀਰ} ਅਤੇ
{ਜਨਰਲ ਸੱਕਤਰ} ਯੂਨਾਈਟਿਡ ਸਿੱਖ ਕੌਂਸਲ ਜੰਮੂ ਕਸ਼ਮੀਰ ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s