ਸੰਘਰਸ਼,ਸਿਧਾਂਤ,ਸਿਆਸਤ ਅਤੇ ਸੂਰਮਾਂ


-ਭਾਈ ਬਲਵੰਤ ਸਿੰਘ ਦਾ ਇਲੈਕਸ਼ਨਾਂ ਵਿਚ ਖੜ੍ਹਨ ਖੜਾਉਣ ਦਾ ਮਤਲਬ,ਅਰਸ਼ ਤੋਂ ਫਰਸ਼ ਵਲ ਜਾਣਾ
-ਹੁਣ ਥਿੜਕੀ ਨਾ ਗੁਰਬਖਸ਼ ਸਿੰਘਾਂ,ਨਾਂ ਲਊਗਾ ਬਚਾ ਬਚਾ ਤੇਰਾ- ਮਨਮੋਹਨ ਸਿੰਘ (ਜੰਮੂ)                                                                                           

gurbakssinghjammumanmoha,rajoanaਜਦੋਂ ਨੌਜਵਾਨ ਪੁਛਦੇ ਹਨ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਇਲੈਕਸ਼ਨਾਂ ‘ਚ ਹਿਸਾ ਲੈਣ ਦਾ ਫੈਸਲਾ ਸਹੀ ਹੈ ਕਿ ਗਲਤ ? ਕੁਝ ਹਕ ‘ਚ ਬੋਲਦੇ ਹਨ,ਕੁਝ ਖਿਲਾਫ ਅਤੇ ਕੁਝ ਬੋਲਣ ਤੋਂ ਪਾਸਾ ਵਟ ਜਾਂਦੇ ਹਨ।
ਦੋਸਤੋ! ਸਮੇਂ ਸਿਰ ਕੋਈ ਕਦਮ ਨਾ ਪੁਟਿਆ ਜਾਵੇ ਤਾਂ ਬਾਅਦ ‘ਚ ਕੁਝ ਕਰਨ ਕਰਾਉਣ ਦਾ ਕੋਈ ਫਾਈਦਾ ਨਹੀਂ ਹੁੰਦਾ।ਸ਼ਾਇਦ ਇਸੇ ਲਈ ਅਖਾਣ ਬਣਿਆ ਹੈ,ਵੇਲੇ ਦੀ ਨਿਮਾਜ਼ ਕੁਵੇਲੇ ਦੀਆਂ ਟਕਰਾਂ।ਵੀਰ ਬਲਵੰਤ ਸਿੰਘ ਜੀ ਰਾਜੋਆਣਾ ਵਲੋਂ ਅਚਾਨਕ ਬਿਨਾ ਕਿਸੇ ਪੰਥਕ ਪੜਚੋਲ ਤੇ ਕੌਮੀਂ ਭਵਿਖ ਨੂੰ ਵਾਚਿਆਂ ਇਲੈਕਸ਼ਨਾਂ ‘ਚ ਅਸਿਧੇ ਰੂਪ ਵਿਚ ਸ਼ਾਮਲ ਹੋਣ ਦਾ ਲਿਆ ਗਿਆ ਫੈਸਲਾ ਵਡੀ ਗਲਤੀ ਸਾਬਤ ਹੋਵੇਗਾ ਅਤੇ ਜੋ ਪਛਤਾਵੇ ਤੋਂ ਵਧ ਕੁਝ ਪਲੇ ਨਹੀਂ ਪਾਵੇਗਾ।ਸਾਥੀਓ!”ਸਫਲਤਾ ਹਾਸਲ ਕਰਨੀ ਵਡੀ ਗਲ ਨਹੀਂ ਹੁੰਦੀ,ਬਲਕਿ ਸਫਲਤਾ ਦੀ ਚੌਟੀ ਤੇ ਟਿਕੇ ਰਹਿਣਾ ਵਡੀ ਗਲ ਹੁੰਦੀ ਹੈ” Continue reading

Advertisements

ਜੰਮੂ ਕਸ਼ਮੀਰ ਤੋਂ ਰਾਸ਼ਟਰਪਤੀ ਨੂੰ ਚਿੱਠੀ


ਮੁੱਧਾ ਸ੍ਰ:ਦਵਿੰਦਰਪਾਲ ਸਿੰਘ ਭੁੱਲਰ ਦੀ ਫਾਸੀ ਦਾ
dyojk,manmohansinghjammu-shamseerjkਸਨਮਾਨ ਯੋਗ ਰਾਸ਼ਟਰਪਤੀ {ਭਾਰਤ} ਸ਼੍ਰੀ ਮਤੀ ਪ੍ਰਤਿਭਾ ਪਾਟਿਲ ਜੀ
ਵਾਹਿਗੁਰੂ ਜੀ ਕਾ ਖ਼ਾਲਸਾ।ਵਾਹਿਗੁਰੂ ਜੀ ਕੀ ਫਤਹਿ ।
ਰਾਸ਼ਟਰਪਤੀ ਜੀ! ਆਪ ਜੀ ਦੇਸ਼ ਦੇ ਸਭ ਤੋਂ ਉੱਚੇ ਤੇ ਸਵਿਧਾਨਿਕ ਉਹਦੇ ਤੇ ਬਿਰਾਜਮਾਨ ਹੋ,ਜਿਸ ਲਈ ਸਮੁੱਚੇ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਦੇਸ਼ ਦੇ ਹਿੱਤਾਂ ਦਾ ਖ਼ਿਆਲ ਰੱਖਣਾ ਆਪ ਜੀ ਦਾ ਸਰਵੋਤਮ ਕਾਰਜ਼ ਤੇ ਫਰਜ਼ ਹੈ ਅਤੇ ਆਪਣੇ ਜਾਂ ਆਪਣੀ ਕੌਮ ਨਾਲ ਹੋ ਰਹੀ ਜ਼ਿਆਦਤੀ ਬਾਰੇ ਆਪ ਜੀ ਨੂੰ ਦੱਸਣਾ ਸਾਡਾ ਸੰਵਿਧਾਨਿਕ ਹਕ ਹੈ ਇਸ ਲਈ ਆਪ ਜੀ ਨਾਲ ਕੁੱਝ ਵਿਚਾਰਾਂ ਦੀ ਸਾਂਝ ਕਰ ਰਹੇ ਹਾਂ।ਸਾਡੀ ਵਿਚਾਰ ਦਾ ਮੱਕਸਦ ਦੇਸ਼ ਦੇ ਹਿਤਾਂ ਦਾ ਖਿਆਲ,ਮਨੁੱਖੀ ਅਦਿਕਾਰਾਂ ਦੀ ਰਾਖੀ ਅਤੇ ਖ਼ਾਸ ਕਰਕੇ ਇਸ ਵੇਲੇ ਸਿੱਖ ਕੌਮ ਦੇ ਨਾਲ ਹੋ ਰਹੀ ਨਾ ਇੰਨਸਾਫੀ ਨੂੰ ਆਪ ਜੀ ਦੇ ਧਿਆਨ ਹਿਤ ਕਰ ਰਹੇ ਹਾਂ।
ਜਿਵੇਂ ਕਿ ਇਕ ਪਾਸੇ ਤਾਂ ਸੱਤਾਧਾਰੀ ਭਾਰਤੀ ਸਿਆਸਤਦਾਨ ਪੰਜਾਬ ,ਕਸ਼ਮੀਰ ਸਮੇਤ ਬਾਕੀ ਦੀਆਂ ਸਟੇਟਾਂ ਵਿਚ ਚਲ ਰਹੇ ਹਥਿਆਰਬੰਦ ਲਹਿਰਾਂ ਵਿਚ ਸ਼ਾਮਲ ਲੋਕਾਂ ਨੂੰ ਆਪੀਲਾਂ ਕਰ ਰਹੇ ਹਨ ਕਿ ਨੌਜਵਾਨ ਹਥਿਆਰਬੰਦ ਰਾਹ ਤਿਆਗ ਕੇ ਮੁੱਖਧਾਰਾ ਵਿਚ ਸ਼ਾਮਲ ਹੋਕੇ ਆਪਣੀ ਗਲ ਕਰਣ, ਗੌਲੀ ਦੀ ਥਾਂ ਬੋਲੀ ਨਾਲ ਮਸਲੇ ਹਲ ਕਰਵਾਉਣ ਲਈ ਅੱਗੇ ਆਉਣ ।ਦੁਜੇ ਪਾਸੇ ੪੬ ਸਾਲ ਦੇ ਸਰਦਾਰ ਪ੍ਰੋ:ਦਵਿੰਦਰਪਾਲ ਸਿੰਘ ਭੁੱਲਰ ਨੂੰ ਬਿਨਾ ਕਿਸੇ ਠੌਸ ਸਬੂਤ ਦੇ ੧੭ {ਹੁਨ ੨੦}ਸਾਲ ਜੇਲ ਕਟਾਉਣ ਤੋਂ ਬਾਅਦ ਵੀ ਤਸੀਹੇ ਦੇ ਕੇ ਲੇਏ ਗਏ ਹਲਫੀਆ ਬਿਆਨ ਦੇ ਆਧਾਰਤ ਫਾਂਸੀ ਤੇ ਚੜਾਉਣ ਲਈ ਯਤਨਸ਼ੀਲ ਹੈ, ਸਰਦਾਰ ਭੁੱਲਰ ਦੇ ਕੇਸ ਵਿਚ ੧੩੩ ਗਵਾਹ ਭੁੱਗਤੇ ਹਨ , ਪਰ ਕਿਸੇ ਇਕ ਨੇ ਵੀ ਸਰਦਾਰ ਭੁੱਲਰ ਨੂੰ ਦੋਸ਼ੀ ਨਹੀਂ ਮਨਿਆ ਹੈ।ਇੱਥੋ ਤਕ ਕੇ ਸੁਪਰੀਮ ਕੋਰਟ ਦੇ ਤਿੰਨਾਂ ਜੱਜਾਂ ਦੇ ਬੈਂਚ ਚੋਂ ‘ਐਮ.ਬੀ.ਸ਼ਾਹ’ ਨੇ ਪ੍ਰੋ:ਭੁੱਲਰ ਨੂੰ ਬਰੀ ਕਰਨ ਦਾ ਫੈਸਲਾ ਦਿਤਾ ਤੇ ਦੋ ਜੱਜਾਂ ਬੀ.ਐਨ.ਅਗਰਵਾਲ ਅਤੇ ਅਰੀਜ਼ੀਤ ਪਸ਼ਾਇਤ ਨੇ ਫਾਂਸੀਂ ਦੀ ਸਜ਼ਾ ਸੁਨਾਈ ਸੀ ।ਜੇ ਕਿਸੇ ਕੇਸ ਵਿਚ ਇਕੋ ਬੈਂਚ ਦੇ ਤਿਨ ਜੱਜ ਹੀ ਆਪਸ ਵਿਚ ਸਹਿਮਤ ਨਹੀਂ ਹਨ ਤਾਂ ਫਿਰ ਕੇਸ ਜਰੂਰ ਵਿਚਾਰਨਯੌਗ ਹੈ।
ਰਾਸ਼ਟਰਪਤੀ ਜੀ! Continue reading

ਸਿੱਖ ਕੌਮੀਂ ਪਹਿਚਾਣ ਤੇ ਹਮਲਾ


 ਭਾਰਤੀ ਫਿਲਮ ਇੰਡਰਸਤੀ ਦਾ, ਸਿੱਖ ਕੌਮੀਂ ਪਹਿਚਾਣ ਤੇ ਹਮਲਾਮਨਮੋਹਨ ਸਿੰਘ ਜੰਮੂ
l-raja-hindustani-jammuਭਾਰਤੀ ਫਿਲਮ ਇੰਡਸਟਰੀ ਵਲੋਂ ਸਿੱਖਾਂ ਨੂੰ ਠੱਟਿਆਂ ਦਾ ਵਿਸ਼ਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਅਸੀਂ ਸਮਝਦੇ ਹਾਂ ਇਹ ਕੌਮਾਂ ਨੂੰ ਪ੍ਰੇਸ਼ਾਨ ਕਰਨ ਅਤੇ ਵਿਰਸੇ ਤੋਂ ਤੋੜਨ ਲਈ ਕੀਤਾ ਜਾ ਰਿਹਾ ਮਨੋਵਿਗਿਆਨਕ ਹਮਲੇ ਦਾ ਇਕ ਹਿੱਸਾ ਹੈ।
ਅਜਿਹੀਆਂ ਸੈਂਕੜੇ ਫਿਲਮਾਂ, ਗਾਣੇ, ਨਾਟਕ ਤੇ ਮਸ਼ਹੂਰੀਆਂ ਦੀ ਲੰਮੀ  ਲਿਸਟ  ਹੈ। ਜਿਨਾਂ ‘ਚੋਂ ਅਸੀਂ ਕੁੱਝ ਕੁ ਪ੍ਰਮਾਣ ਵਜੋਂ ਲਿਖ ਰਹੇ ਹਾਂ: ‘ਰਾਜਾ ਹਿੰਦੁਸਤਾਨੀ’ ਫਿਲਮ ਵਿਚ ਹੀਰੋ ਜਾਨੀਲੀਵਰ ਨੂੰ ਨਕਲੀ ਸਿੱਖ ਬਣਾ ਕੇ ਜੋਕਰ ਵਜੋਂ ਪੇਸ਼ ਕੀਤਾ ਗਿਆ ਹੈ। ”ਫਿਲਮ-ਬਾਦਲ, ਸੋਲਜ਼ਰ, ਕੁਛ-ਕੁਛ ਹੋਤਾ ਹੈ, ਆਦਿ ਫਿਲਮਾਂ ‘ਚ ਇਸੇ ਮਸਖਰੇ ਕਲਾਕਾਰ ਜਾਨੀਲੀਵਰ ਨੂੰ ਸਿੱਖਾਂ ਵਿਰੁੱਧ ਵਰਤਿਆ ਗਿਆ, ਕਾਫੀ  ਲੰਮੇ ਸਮੇਂ ਤੋਂ ਭਾਰਤੀ ਫਿਲਮ ਇੰਡਸਟਰੀ ਦੇ ਛੋਟੇ-ਬੜੇ ਪੜਦੇ ਉੱਤੇ ਇਕ ਨੀਤੀ ਤਹਿਤ ਸਿੱਖ ਅਕਸ-ਕੌਮੀ ਪਹਿਚਾਣ ਨੂੰ ਨਿਸ਼ਾਨਾ ਬਨਾਇਆ ਜਾ ਰਿਹਾ ਹੈ। Continue reading

ਬਾਬਾ ਬੰਦਾ ਸਿੰਘ ਬਹਾਦਰ ਅਤੇ ਬੁੱਲੇ ਸ਼ਾਹ


        ਅਜੌਕਾ ਗਰੂਪ ਦੀ ਕੁਤਾਹੀ ਜਾਂ ਸ਼ਰਾਰਤ ? – ਮਨਮੋਹਨ ਸਿੰਘ ਜੰਮੂ

banda_singh copyਅੱਜ ਕਲ  ਪਾਕਿਸਤਾਨ ਦੇ  ਅਜੌਕਾ ਥੇਇਟਰ ਗਰੁੱਪ  ਅਤੇ ਨਿਰਦੇਸ਼ਕ  ਮਦੀਨਾ ਗੌਹਰ  ਅਤੇ ਸ਼ਾਇਦ ਨਦੀਮ  ਦਾ ਲਿਖਿਆ ਹੋਇਆ  ਨਾਟਕ ‘ਬੁੱਲਾ ਤੇ ਬਾਬਾ ਬੰਦਾ ਸਿੰਘ  ਦਾ ਸੰਵਾਦ’ ਭਾਰਤ ਸਮੇਤ ਹੋਰ ਥਾਵਾਂ ਤੇ ਦਿਖਾਇਆ ਜਾ ਰਿਹਾ ਹੈ । ਅਜੌਕਾ ਗਰੁੱਪ  ਵੱਲੋਂ  ਆਪਣੇ  ਨਾਟਕ  ਵਿਚ  ਪਹਿਲਾਂ ਸਿੱਖ ਹੋਮਲੈਂਡ ਸਥਾਪਿਤ  ਕਰਨ ਵਾਲੇ  ਸਿੱਖਾਂ ਦੇ ਨਾਇਕ  ਬਾਬਾ ਬੰਦਾ ਸਿੰਘ ਜੀ ਨੂੰ ਬੁੱਲੇ ਸ਼ਾਹ ਤੋਂ ਨਸੀਅਤ  ਲੈਂਦੇ  ਅਤੇ ਬਾਬਾ ਬੰਦਾ ਸਿੰਘ ਨੂੰ ਖੂੰਖਾਰ ਜ਼ਾਲਮ, ਮੁਸਲਮਾਨਾਂ ਦੇ ਦੁਸ਼ਮਣ  ਵੱਜੋਂ ਪੇਸ਼ ਕੀਤਾ ਜਾ ਰਿਹਾ ਸੀ । ਬੁੱਲੇ ਸ਼ਾਹ  ਤੇ ਬਾਬਾ  ਬੰਦਾ ਸਿੰਘ ਬਹਾਦਰ  ਭਾਵੇਂ  ਕਿ  ਸਮਕਾਲੀ ਸਨ, ਪਰ  ਉਨਾਂ ਦੇ ਮਿਲਾਪ  ਦਾ ਇਤਿਹਾਸ ਵਿਚ ਕੋਈ  ਜ਼ਿੱਕਰ ਨਹੀਂ  ਮਿਲਦਾ ।  ਜੇ ਮਨ ਲਿਆ ਜਾਵੇ  ਕਿ ਕਹਾਣੀਕਾਰ  ਤੇ ਕਵੀ ਅਕਾਸ਼  ਤੋਂ ਤਾਰੇ ਤੋੜਨ ਕੇ ਧਰਤੀ ਅਸਮਾਨ ਇਕ ਕਰ ਦੇਣ ਦੀ ਕਲਾ ਦੇ ਮਾਹਿਰ ਹੁੰਦੇ ਹਨ, ਪਰ ਕਿਸੇ  ਕੌਮ ਦੇ ਇਤਿਹਾਸ ਨੂੰ  ਰਦੋ ਬਦਲ  ਕਰ ਦੇਣ  ਦਾ ਅਧਿਕਾਰ ਤਾਂ ਕਿਸੇ ਵੀ ਕਹਾਣੀਕਾਰ ਜਾਂ ਲੇਖਕ ਨੂੰ ਨਹੀਂ ਦਿੱਤਾ ਜਾ ਸਕਦਾ । Continue reading

ਖਾਲਿਸਤਾਨ ਐਲਾਨਨਾਮੇਂ ਦੇ 25 ਸਾਲ ।


ਨੌਜਵਾਨਾਂ ਵਲੋਂ ਪੰਥਕ ਆਗੂਆਂ ਨੂੰ ਅਪੀਲ – ਮਨਮੋਹਨ ਸਿੰਘ ਜੰਮੂ
khalstan-jammu-manmohansinghdyoਖ਼ਾਲਸਾ ਪੰਥ ਵਲੋਂ ਪਿੱਛਲੇ ਕੁੱਝ ਸਾਲਾਂ ਵਿਚ ਕਈਂ ਸ਼ਤਾਬਦੀਆਂ ਤੇ ਯਾਦਗਾਰਾਂ ਮਨਾਈਆਂ ਗਈਆਂ ਹਨ।ਇਸ ਮਹੀਨੇ ਖ਼ਾਲਿਸਤਾਨੀ ਜੱਥੇਬੰਦੀਆਂ ਵਲੋਂ ੧੯੮੬ ਵਿਚ ਕੀਤੇ ਗਏ ਖ਼ਾਲਿਸਤਾਨ ਐਲਾਨਨਾਮੇਂ    ਦੀ ੨੬ ਸਾਲਾ ਵਰ੍ਹੇਗੰਢ ਮਣਾਈ ਜਾ ਰਹੀ ਹੈ।ਇਸ ਤੋਂ ਪਹਿਲਾਂ ਸਮੂੰਚੇ ਪੰਥ ਵਲੋਂ ੨੫ ਸਾਲਾ ਘਲੂਘਾਰਾ ਦਿਵਸ ਅਤੇ ‘ਖ਼ਾਲਸਾ ਰਾਜ ਸਥਾਪਨਾ ਦਿਵਸ’ ਦੀ ੩੦੦ ਸਾਲਾ ਯਾਦਗਾਰ ਮਨਾਈ ਗਈ ਹੈ।
ਇਸ ਮੋਕੇ ਤੇ ਕਈਂ ਜੱਥੇਬੰਦੀਆਂ ਵਲੋਂ ਖ਼ਾਲਿਸਤਾਨ ਸੰਘਰਸ਼ ਦੇ ਗੱਧਾਰਾਂ ਨੂੰ ਮੁੜ ਸੰਘਰਸ਼ ‘ਚ ਮੁੜ ਆਉਨ ਦੀ ਅਪੀਲ ਕੀਤੀ ਗਈ ।ਕਈਆਂ ਨੇ ਖ਼ਾਲਿਸਤਾਨ ਤਹਿਰੀਕ ਨੂੰ ਆਖਰੀ ਦੰਮ ਤੱਕ ਚਲਦਾ ਰੱਖਣ ਲਈ ਅਹਿਦ ਕੀਤਾ ਹੈ,ਕਈਆਂ ਨੇ ਪੂਰੀ ਕੌਮ ਨੂੰ ਇਸ ਅਜ਼ਾਦੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ ਹੈ।ਮੈਂ ਆਪਣੀ ਗਲ ਅਰੰਭ ਕਰਣ ਤੋਂ ਪਹਿਲਾਂ ਇਸ ਅਜ਼ਾਦੀ ਲਹਿਰ ਵਿਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਅਤੇ ਜੇਲਾਂ,ਤਸੀਹਿਆਂ ਨੂੰ ਹੰਢਾਉਣ ਤੋਂ ਬਾਅਦ ਵੀ ਕੌਮ ਦੀ ਚੜਦੀਕਲਾ੍ਹ ਲਈ ਕਿਸੇ ਨਾ ਕਿਸੇ ਕੌਮੀਂ ਖੇਤਰ ਵਿਚ ਜੂਝ ਰਹੇ ਵੀਰਾਂ-ਭੈਣਾਂ,ਸਮੂੰਹ ਪੰਥਕ ਜੱਥੇਬੰਦੀਆਂ ਦੇ ਸੇਵਾਦਾਰਾਂ,ਬੰਧੀ ਸਿੰਘਾਂ,ਧਰਮੀਂ ਫੌਜੀਆਂ ਅਤੇ ਇਨ੍ਹਾਂ ਸਭਨਾ ਦੇ ਪਰਿਵਾਰਾਂ ਨੂੰ ਬੜ੍ਹੇ ਅਦਵ ਤੇ ਸਤਿਕਾਰ ਨਾਲ ਪ੍ਰਣਾਮ ਕਰਦਾ ਹਾਂ।
ਖ਼ਾਲਸਾ ਜੀ! ਜਿੱਥੇ ਪੰਥਕ ਆਗੂਆਂ ਵਲੋਂ ਕੌਮ ਦੇ ਨਾਂ ਸੰਦੇਸ਼ ਭੇਜੇ ਜਾ ਰਹੇ ਹਨ ਅਤੇ ਅਪੀਲਾਂ ਕੀਤੀਆਂ ਜਾ ਰਹੀਆਂ ਹਨ।aੱਥੇ ਹੀ ਅਸੀ ਸਿੱਖ ਨੌਜਵਾਨਾਂ ਵਲੋਂ ਪੰਥਕ ਜੱਥੇਬੰਦੀਆਂ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਇਨ੍ਹਾਂ ਕੁੱਝ ਵੀਚਾਰਾਂ ਤੇ ਗੌਰ ਫਰਮਾਈ ਜਾਵੇ।
੧- ਪੰਜਾਬ-ਸਰ ਜ਼ਮੀਨ-ਏ-ਖ਼ਾਲਿਸਤਾਨ ਤੇ ਜਾਤਾਂ-ਗੋਤਾਂ ਇਲਾਕਿਆਂ ਦੇ ਨਾ ਤੇ ਉਸਰੇ ਹੋਏ ਅਤੇ ਉਸਾਰੇ ਜਾ ਰਹੇ ਗੁਰੂਦੁਆਰੇ ਅਤੇ ਸ਼ਮਸ਼ਾਨਘਾਟਾਂ ਨਾਲ ਬੇਗਮਪੁਰੇ ਦਾ ਖ਼ਾਲਿਸਾਈ ਸਿੱਧਾਂਤ ਮਨੂੰਵਾਦ ਦਾ ਗੁਲਾਮ ਬਣ ਕੇ ਰੈਹ ਗਿਆ ਹੈ।ਸਮੂੰਹ ਸਿੱਖ ਜੱਥੇਬੰਦੀਆਂ ਨੂੰ ਸਿੱਖਾਂ ਵਿਚ ਘੁਸਪੇਟ ਕਰ ਰਹੇ ਇਸ ਬ੍ਰਾਹਮਣਵਾਦੀ ਵਰਣਵੰਡ ਵਾਲੇ ਸਿੱਸਟਮ ਨੂੰ ਫੋਰਨ ਰੋਕ ਦੇਣਾ ਚਾਹੀਦਾ ਹੈ।ਜਿੱਥੇ ਜਾਤਾਂ-ਗੋਤਾਂ ਦੇ ਨਾ ਤੇ ਦੋ ਜਾਂ ਚਾਰ ਗੁਰੂਦੁਆਰੇ ਬਣੇ ਹਨ,ਉਨਾਂ੍ਹ ਵਿਚੋਂ ਇਕ ਜਾਂ ਦੋ ਤੋਂ ਅਲਾਵਾ ਬਾਕੀ ਦੇ ਗੁਰੂਦੁਆਰਿਆਂ ਨੂੰ ਗੁਰਮਤਿ ਸੱਟਡੀ ਕੇਂਦਰ ਜਾਂ ਗੁਰਮਤਿ ਵਿਦਿਆਲਿਆਂ ਦਾ ਰੂਪ ਦੇ ਦਿਤਾ ਜਾਵੇ।ਜਿੱਥੇ ਦੋ ਜਾਂ ਇਕ ਟੀਚਰ ਗੁਰਮਤਿ,ਗੁਰਬਾਣੀ,ਇਤਿਹਾਸ{ਵਰਤਮਾਨ ਤੇ ਪੁਰਾਤਨ}ਪੜ੍ਹਾਉਣ ਲਈ ਤੰਨਖਾਵਾਂ ਤੇ ਰੱਖੇ ਜਾਨ। Continue reading

ਕੌਮੀਂ ਕੇਂਦਰਾਂ ਤੇ ਕਾਬਜ਼ ਮੋਡਰਨ ਮਸੰਧ-


sahmseerjkmanmohansinghjammu.sgpc1 ਬੁੱਕਲ ਦੇ ਇਹ ਸੱਪ ਸਾਲਾਂ ਤੱਕ ਨੇਕ ਇਮਾਨਦਾਰ ਸਿਧਾਂਤਕ ਸਿਖਾਂ ਨੂੰ ਡੰਗਣਗੇ, ਪਰ ਢੌਂਗ ਡੌਗਰਿਆਂ ਵਾਂਗ ਕੌਮੀਂ ਦਰਦ ਦਾ ਕਰਨਗੇ ਅਤੇ ਸ਼ਹੁਰਤ ਤੇ ਲਾਲਚ ਦੇ ਭੁੱਖੇ ਇਹ ਮਸੰਧ,ਨਿਕੇ ਤੋਂ ਨਿਕੇ ਸੁਆਰਥ ਲਈ ਕੌਮ ਦੀ ਆਨ ਸ਼ਾਨ ਨੂੰ ਦਾਅ ਤੇ ਲਾਹੁੰਦੇ ਰਹਿਣਗੇ।ਸਿਖ ਸੰਗਤਾਂ ਦੇ ਅਵੇਸਲੇਪਨ ਕਰਕੇ ਇਹ,ਇਨਸਾਨ ਦੀ ਸ਼ਕਲ ਵਾਲੇ ਆਦਮਖੌਰ ਲੱਕੜ ਬੱਗੇ, ਇਸ ਤਰਾਂ ਸਾਲਾਂ ਤੱਕ ਕੌਮ ਦੀਆਂ ਬੋਟੀਆਂ ਨੌਚਦੇ ਰਹਿਣਗੇ …….
********************************************************************************
ਪੰਥ ਪਿਆਰ ਵਾਲਿਓ! ਗੁਰਦੁਆਰਾ ਪ੍ਰਬੰਧ ਲਈ ਗੁਰਮਤਿ ਅਨੁਸਾਰ ਗੁਰਦੁਆਰਾ ਜਾਂ ਧਾਰਮਿਕ ਖੇਤਰ ਵਿਚ ਪ੍ਰਬੰਧਕ ਚੁਣਨ ਲਈ ਇਲੈਕਸ਼ਨ ਹੋਣੇ ਚਾਹੀਦੇ ਹਨ ਜਾਂ ਨਹੀ,ਇਹ ਵਿਸ਼ਾ ਵੱਖਰਾ ਹੈ,ਪਰ ਚੌਣ ਕਰਨ ਵੇਲੇ ਸਰਬ ਸਹਿਮਤੀ ਨਾਲ ਸੇਵਾਦਾਰ ਤੇ ਆਗੂ ਚੁਣੇ ਜਾਣੇ ਚਾਹੀਦੇ ਹਨ ਅਤੇ ਸੇਵਾਦਾਰ ਜਾਂ ਆਗੂ ਚੁਣਨ ਲੱਗਿਆਂ ਜਗੀਰਸ਼ਾਹੀ,ਧੜਾ,ਜਾਤ-ਖੇਤਰ ਜਾਂ ਸਿਆਸੀ ਰਸੂਖ ਨਹੀਂ ਬਲਕਿ ਗੁਰਮਤਿ ਅਨੁਸਾਰੀ ਜੀਵਨ,ਸਮਾਜਕ ਅਤੇ ਮਾਨਵਵਾਦੀ ਕਦਰਾਂ ਕੀਮਤਾਂ ਨੂੰ ਮੁਖ ਰੱਖਿਆ ਜਾਣਾ ਚਾਹੀਦਾ ਹੈ।ਇਤਿਹਾਸ ਗਵਾਹ ਕਿ ਸ੍ਰ:ਨਵਾਬ ਕਪੂਰ ਸਿੰਘ ਜੀ ਨੂੰ ਜਦੋਂ ਖ਼ਾਲਸਾ ਦਲ ਦਾ ਜੱਥੇਦਾਰ ਚੁਣਿਆਂ ਗਿਆ,ਉਸ ਵੇਲੇ ਉਹ ਘੋੜਿਆਂ ਦੇ ਤਬੇਲਿਆਂ ਵਿਚ ਸਫਾਈ ਅਤੇ ਸੰਗਤ ਵਿਚ ਪੱਖੇ ਦੀ ਸੇਵਾ ਕਰਨ ਵਾਲੇ ਗਰੀਬੜੇ,ਨਿਮਾਣੇ,ਕੌਮ ਦਰਦੀ ਸਿੱਖ ਸਨ।ਉਸ ਵੇਲੇ ਹੋਰ ਵੀ ਸਿੰਘਾਂ ਦੇ ਨਾਂ ਜਥੇਦਾਰੀ ਲਈ ਪੇਸ਼ ਕੀਤੇ ਗਏ, ਪਰ ਪੰਥਕ, ਸਮਾਜਿਕ ਅਤੇ ਇਕ ਕੌਮੀਂ ਜਰਨੈਲ ਵਾਲੇ ਉਨਾ ਵਿਚ ਸਾਰੇ ਗੁਣ ਵੇਖਕੇ ਹੀ ਉਨਾਂ੍ਹ ਨੂੰ ਸਾਰਿਆ ਨੇ ਜੱਥੇਦਾਰ ਚੁਣਿਆ ਸੀ,ਜੋ ਕੌਮ ਲਈ ਰੋਲ ਮਾਡਲ ਸਾਬਤ ਹੋਏ। Continue reading